Uncategorized ਫਿਰੋਜ਼ਪੁਰ ਪੁਲਿਸ ਹੱਥ ਲੱਗੀ ਵੱਡੀ ਸਫਲਤਾ/ ਸਰਹੱਦ ਨੇੜਿਓ ਪਾਕਿਸਤਾਨੀ ਡਰੋਨ ਬਰਾਮਦ/ ਖੇਤਾਂ ’ਚ ਪਿਆ ਮਿਲਿਆ ਡਰੋਨ ਤੇ ਪਿਸਟਲ By admin - May 11, 2025 0 58 Facebook Twitter Pinterest WhatsApp ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਗੁਆਢੀ ਮੁਲਕ ਅੰਦਰ ਬੈਠੇ ਤਸਕਰ ਡਰੋਨ ਰਸਤੇ ਭਾਰਤ ਵਾਲੇ ਪਾਸੇ ਹਥਿਆਰ ਭੇਜਣ ਦੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਇਸ ਦੀ ਤਾਜ਼ਾ ਉਦਾਹਰਨ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਈ ਐ, ਜਿੱਥੇ ਪੁਲਿਸ ਨੇ ਖੇਤਾਂ ਵਿਚ ਡਿੱਗਿਆ ਪਾਕਿਸਤਾਨ ਡਰੋਨ ਤੇ ਪਿਸਟਲ ਬਰਾਮਦ ਕੀਤਾ ਐ। ਜਾਣਕਾਰੀ ਅਨੁਸਾਰ ਪੁਲਿਸ ਨੇ ਬੀਐਸਐਫ ਦੀ ਮਦਦ ਨਾਲ ਇਲਾਕੇ ਅੰਦਰ ਤਲਾਸ਼ੀ ਮੁਹਿੰਮ ਵਿੱਢੀ ਗਈ ਸੀ, ਜਿਸ ਦੌਰਾਨ ਪੁਲਿਸ ਨੇ ਖੇਤਾਂ ਵਿਚ ਇਕ ਡਰੋਨ ਤੇ ਪਿਸਟਲ ਪਿਆ ਵੇਖਿਆ। ਪੁਲਿਸ ਨੇ ਡਰੋਨ ਤੇ ਪਿਸਟਲ ਨੂੰ ਕਬਜੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਸੂਤਰਾਂ ਮੁਤਾਬਕ ਉਹ ਹਥਿਆਰ ਤੇ ਡਰੋਨ ਗੁਆਢੀ ਮੁਲਕ ਪਾਕਿਸਤਾਨ ਵਾਲੇ ਪਾਸਿਓ ਭੇਜਿਆ ਗਿਆ ਸੀ। ਥਾਣਾ ਸਦਰ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।