ਜ਼ੀਰਕਪੁਰ ਪੁਲਿਸ ਵੱਲੋਂ ਸਪਾ ਸੈਂਟਰਾਂ ’ਤੇ ਛਾਪੇਮਾਰੀ; ਤਿੰਨ ਸਪਾ ਸੈਂਟਰਾਂ ਨੂੰ ਕੀਤਾ ਸੀਲ; ਗ੍ਰਾਹਕ ਸਮੇਤ 10 ਔਰਤਾਂ ਨੂੰ ਕੀਤਾ ਗ੍ਰਿਫਤਾਰ

0
15

ਜ਼ੀਕਰਪੁਰ ਪੁਲਿਸ ਨੇ ਸਪਾ ਸੈਂਟਰਾਂ ਦੀ ਆੜ ਹੇਠ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਤਿੰਨ ਨਾਮੀ ਸਪਾ ਸੈਂਟਰਾਂ ਤੇ ਛਾਪੇਮਾਰੀ ਕਰ ਕੇ 10 ਔਰਤਾਂ ਸਮੇਤ ਇਕ ਗ੍ਰਾਹਕ ਨੂੰ ਹਿਰਾਸਤ ਵਿਚ ਲਿਆ ਐ। ਮੌਕੇ ਤੇ ਮੌਜੂਦ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਨੂੰ ਇਨ੍ਹਾਂ ਸੈਂਟਰਾਂ ਅੰਦਰ ਮਸਾਜ ਦੀ ਆੜ ਹੇਠਾਂ ਗਲਤ ਕੰਮ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਤਹਿਸੀਲਦਾਰ ਦੀ ਹਾਜ਼ਰੀ ਵਿਚ ਰੇਡ ਮਾਰ ਕੇ 10 ਔਰਤਾਂ ਨੂੰ ਹਿਰਾਸਤ ਵਿਚ ਲਿਆ ਐ। ਪੁਲਿਸ ਨੇ ਸਪਾ ਸੈਂਟਰਾਂ ਨੂੰ ਸੀਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਰੇਡ ਦੀ ਅਗਵਾਈ ਕਰ ਰਹੇ ਸਬ-ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਹਰਮਨ ਹਾਂਸ ਵੱਲੋਂ ਗੈਰ-ਸਮਾਜਿਕ ਗਤੀਵਿਧੀਆਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਵੀ.ਆਈ.ਪੀ. ਰੋਡ ’ਤੇ ਸਥਿਤ ਦੇਵਜੀ ਪਲਾਜ਼ਾ ਨੇੜੇ ਚੱਲ ਰਹੇ ਟੀ-3 ਸਪਾ, ਰਸ਼ੀਅਨ ਸਪਾ ਅਤੇ ਨੇਚਰ ਸਪਾ ’ਤੇ ਰੇਡ ਕੀਤੀ। ਤਿੰਨਾਂ ਸਪਾ ਸੈਂਟਰਾਂ ’ਚੋਂ ਕੁਲ 10 ਲੜਕੀਆਂ ਮਿਲੀਆਂ, ਜਿਨ੍ਹਾਂ ਨੂੰ ਤੁਰੰਤ ਰੈਸਕਿਊ ਕਰ ਕੇ ਥਾਣੇ ਲਿਜਾਇਆ ਗਿਆ। ਇਸ ਦੌਰਾਨ ਇਕ ਗ੍ਰਾਹਕ ਵੀ ਅੰਦਰੋਂ ਮਿਲਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।

ਐੱਸ.ਆਈ. ਨਰਿੰਦਰ ਕੁਮਾਰ ਨੇ ਦੱਸਿਆ ਕਿ ਰੈਸਕਿਊ ਕੀਤੀਆਂ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉੱਧਰ ਸਪਾ ਸੈਂਟਰ ਚਲਾਉਣ ਵਾਲੇ ਮਾਲਕਾਂ ਅਤੇ ਸੰਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਨੁਸਾਰ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

LEAVE A REPLY

Please enter your comment!
Please enter your name here