ਅਜਨਾਲਾ ਹਲਕੇ ਦੀ ਨੁਹਾਰ ਬਦਲੇਗੀ ਸਰਕਾਰ; ਮਿਸ਼ਨ ਰੰਗਲਾ ਪੰਜਾਬ ਤਹਿਤ ਵੰਡੇ ਗਰਾਟਾਂ ਦੇ ਗੱਫੇ; ਵਿਧਾਇਕ ਧਾਲੀਵਾਲ ਨੇ ਸੌਂਪੇ 5 ਕਰੋੜ ਰੁਪਏ ਦੇ ਚੈੱਕ

0
23

ਪੰਜਾਬ ਸਰਕਾਰ ਵੱਲੋਂ ਮਿਸ਼ਨ ਰੰਗਲਾ ਪੰਜਾਬ ਤਹਿਤ ਵਿਕਾਸ ਕਾਰਜਾਂ ਲਈ ਗਰਾਂਟਾਂ ਵੰਡਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਐ। ਇਸੇ ਤਹਿਤ ਪਾਰਟੀ ਦੇ ਮੁੱਖ ਬੁਲਾਰਾ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ ਪਿੰਡਾਂ ਵਿਚ ਸਰਪੰਚਾਂ ਨੂੰ ਵਿਕਾਸ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਮਿਸ਼ਨ ਰੰਗਲਾ ਪੰਜਾਬ ਦੇ ਤਹਿਤ ਹਰ ਹਲਕੇ ਦੇ ਵਿਕਾਸ ਲਈ ਦਿੱਤੇ ਜਾਣ ਵਾਲੇ ਪੰਜ ਕਰੋੜ ਰੁਪਏ ਵਿਚੋਂ ਪਹਿਲੀ ਕਿਸ਼ਤ 2.5 ਕਰੋੜ ਰੁਪਏ ਦੇ ਚੈੱਕ ਹਲਕੇ ਦੇ ਅਜਨਾਲਾ ਤੇ ਰਮਦਾਸ ਬਲਾਕ ਦੀਆਂ ਪੰਚਾਇਤਾਂ ਨੂੰ ਵੰਡੇ ਗਏ ਨੇ। ਉਨ੍ਹਾਂ ਕਿਹਾ ਕਿਮਿਸ਼ਨ ਰੰਗਲਾ ਪੰਜਾਬ ਤਹਿਤ ਹਰ ਪਿੰਡ ਤੱਕ ਵਿਕਾਸ ਕਾਰਜ ਕਰਵਾਏ ਜਾਣਗੇ।

LEAVE A REPLY

Please enter your comment!
Please enter your name here