ਅੰਮ੍ਰਿਤਸਰ ਦੇ ਪਿੰਡ ਵੱਡਾਲਾ ਭਿਟੇਵਿੰਡ ’ਚ ਫਾਇਰੰਗ; ਨਸ਼ਾ ਵੇਚਣ ਤੋਂ ਰੋਕਣ ਦੇ ਚਲਦਿਆਂ ਮਾਰੀ ਗੋਲੀ; ਪੁਲਿਸ ਨੇ ਜ਼ਖਮੀ ਨੂੰ ਹਸਪਤਾਲ ਭੇਜ ਕੇ ਜਾਂਚ ਕੀਤੀ ਸ਼ੁਰੂ

0
13

ਅੰਮ੍ਰਿਤਸਰ ਦੇ ਪਿੰਡ ਵੱਡਾ ਭਿੱਟੇਵਿੰਡ ਵਿਚ ਬੀਤੀ ਦੇਰ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਅਪਛਾਤੇ ਹਮਲਾਵਰ ਨੇ ਦਿਲਬੀਗ ਸਿੰਘ ਨਾਮ ਦੇ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆ। ਇਸ ਗੋਲੀਬਾਰੀ ਵਿਚ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਗੋਲੀਬਾਰੀ ਦੀ ਵਜ੍ਹਾ ਨਸ਼ੇ ਵੇਚਣ ਤੋਂ ਰੋਕਣਾ ਦੱਸਿਆ ਜਾ ਰਿਹਾ ਐ। ਪਿੰਡ ਵਾਸੀਆਂ ਨੇ ਪਿੰਡ ਦੇ ਹੀ ਕੁੱਝ ਲੋਕਾਂ ਤੇ ਨਸ਼ੇ ਵੇਚਣ ਦੀ ਇਲਜਾਮ ਲਾਏ ਨੇ। ਪੁਲਿਸ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਘਟਨਾ ਰਾਤ ਲੱਗਭਗ ਸਵਾ ਅੱਠ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਮੁਤਾਬਕ ਦੋ ਅਣਪਛਾਤੇ ਨੌਜਵਾਨ ਮੋਟਰਸਾਇਕਲ ’ਤੇ ਆਏ ਅਤੇ ਦਿਲਬਾਗ ਸਿੰਘ ਉਤੇ ਫਾਇਰਿੰਗ ਕਰ ਦਿੱਤੀ। ਪੀੜਤ ਦਿਲਬਾਗ ਸਿੰਘ ਤੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਹ ਘਰਾਂ ਵਿੱਚ ਆਰਾਮ ਕਰ ਰਹੇ ਸਨ ਕਿ ਅਚਾਨਕ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਸਭ ਲੋਕ ਬਾਹਰ ਨਿਕਲੇ ਤਾਂ ਦਿਲਬਾਗ ਸਿੰਘ ਖੂਨ ਨਾਲ ਲਥਪਥ ਪਿਆ ਮਿਲਿਆ।

ਮੌਕੇ ’ਤੇ ਦੋ ਤੋਂ ਤਿੰਨ ਖਾਲੀ ਖੋਲ ਵੀ ਬਰਾਮਦ ਹੋਏ ਹਨ। ਪਿੰਡ ਵਾਸੀਆਂ ਦੇ ਮੁਤਾਬਕ ਗੋਲੀ ਦਿਲਬਾਗ ਸਿੰਘ ਦੇ ਮੋਢੇ ’ਚ ਲੱਗੀ ਐ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਮਦਨ ਸਿੰਘ ਡੇਵਿਡ ਤੇ ਮਹਿਤਾਬ ਸਿੰਘ ਪਿੰਡ ਵਿਚ ਨਸ਼ਾ ਵਿਕਵਾਉਂਦਾ ਸੀ ਜਦੋਂ ਉਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ਨਾਲ ਲਈ ਝਗੜਾ ਹੋਇਆ ਤੇ ਅੱਜ ਦੇ ਰਾਤ ਕੁਝ ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਉਹਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਉਹਨਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ।

ਇਸੇ ਦੌਰਾਨ ਮੌਕੇ ਦੀ ਕਵਰੇਜ ਕਰਨ ਪਹੁੰਚੇ ਮੀਡੀਆ ਨੂੰ ਸਥਾਨਕ ਪੁਲਿਸ ਦੇ ਇਕ ਅਧਿਕਾਰੀ ਵੱਲੋਂ ਰੋਕੇ ਜਾਣ ਦੀ ਗੱਲ ਵੀ ਸਾਹਮਣੇ ਆਈ ਐ। ਪਿੰਡ ਵਾਸੀਆਂ ਨੇ ਡੇਵਿੰਡ ਮਸੀਹ ਤੇ ਮਹਿਤਾਬ ਵੱਲੋਂ ਪੁਲਿਸ ਦੀ ਮਦਦ ਨਾਲ ਨਸ਼ਿਆਂ ਦਾ ਕਾਰੋਬਾਰ ਚਲਾਉਣ ਦੇ ਗੰਭੀਰ ਇਲਜਾਮ ਲਾਏ ਨੇ।

ਮੌਕੇ ’ਤੇ ਪਹੁੰਚੇ ਡਿਊਟੀ ਅਫਸਰ ਦੇ ਦੱਸਣ ਮੁਤਾਬਕ ਪਹਿਲੀ ਨਜ਼ਰੇ ਇਹ ਰੰਜਿਸ਼ ਜਾਂ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਮਾਮਲਾ ਲੱਗਦਾ ਹੈ, ਪਰ ਅਸਲ ਕਾਰਨ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ, ਪੁਲਿਸ ਨੇ ਖੋਲ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਵਿੱਚ ਨਸ਼ੇ ਅਤੇ ਗੁੰਡਾਗਰਦੀ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here