ਫਗਵਾੜਾ ’ਚ ਚੋਰਾਂ ਦਾ ਰੈਸਟੋਰੈਂਟ ’ਤੇ ਧਾਵਾਂ; ਲੱਖਾਂ ਦਾ ਸਾਮਾਨ ਲੈ ਕੇ ਹੋਏ ਫਰਾਰ

0
15

ਫਗਵਾੜਾ ਵਿਚ ਚੋਰਾਂ ਵੱਲੋਂ ਇਕ ਬੰਦ ਪਏ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ ਗਿਆ ਐ। ਇੱਥੇ ਦਿਨ ਦਿਹਾੜੇ ਰੈਸਟੋਰੈਂਟ ਅੰਦਰ ਦਾਖਲ ਹੋਏ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਨਵਾਂਸ਼ਹਿਰ-ਚੰਡੀਗੜ੍ਹ ਬਾਈਪਾਸ ਇਲਾਕੇ ਦੀ ਐ। ਇੱਥੇ ਸਥਿਤ ਟੋਪ-20 ਨਾਮ ਦੇ ਰੈਸਟੋਰੈਂਟ ਵਿਚੋਂ ਚੋਰ ਕਾਫੀ ਸਾਰਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸੇ ਦੌਰਾਨ ਕਿਸੇ ਰਾਹਗੀਰ ਵੱਲੋਂ ਚੋਰਾਂ ਦਾ ਬਣਾਈ ਵੀਡੀਓ ਵੀ ਸਾਹਮਣੇ ਆਈ ਐ। ਮਾਲਕਾਂ ਦੇ ਦੱਸਣ ਮੁਤਾਬਕ ਚੋਰ ਏਸੀ, ਫਰਿੱਜਾ ਦੇ ਕੰਪਰੈਸ਼ਰ ਬਗੈਰਾ ਚੋਰੀ ਕਰ ਕੇ ਲੈ ਗਏ ਨੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਦਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here