ਜਲੰਧਰ ਪੁਲਿਸ ਵੱਲੋਂ ਬੱਚਾ ਚੋਰ ਗਰੋਹ ਦਾ ਪਰਦਾਫਾਸ਼; ਗਰੋਹ ਦੇ 8 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ; ਜਾਂਚ ਦੌਰਾਨ ਇਕ ਬੱਚੀ ਦਾ ਹੋਇਆ ਖੁਲਾਸਾ

0
9

 

ਜਲੰਧਰ ਦਿਹਾਤੀ ਅਧੀਨ ਆਉਂਦੇ ਨਕੋਦਰ ਦੀ ਪੁਲਿਸ ਨੇ ਬੱਚਾ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਗਰੋਹ ਦੇ 8 ਮੈਂਬਰਾਂ ਨੂੰ ਕੀਤਾ ਕੀਤਾ ਐ। ਇਹ ਗਰੋਹ ਗਰੀਬ ਮਾਪਿਆਂ ਤੋਂ ਬੱਚਿਆਂ ਨੂੰ ਘੱਟ ਕੀਮਤ ਤੇ ਖਰੀਦ ਕੇ ਅੱਗੇ ਜ਼ਰੂਰਤਮੰਦਾਂ ਨੂੰ ਵੱਧ ਕੀਮਤ ਤੇ ਵੇਚਣ ਦਾ ਕੰਮ ਕਰਦਾ ਸੀ। ਪੁਲਿਸ ਨੇ ਗਰੋਹ ਦੇ ਕੁੱਝ ਮੈਂਬਰਾਂ ਨੂੰ ਇਕ ਬੱਚੀ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਹੁਣ ਤਕ 8 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਦੋ ਦੀ ਭਾਲ ਜਾਰੀ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਦੇ ਦੱਸਣ ਮੁਤਾਬਕ ਪੁਲਿਸ ਨੇ ਲੁਧਿਆਣਾ ਦੇ ਮਨਜੀਤ ਨਗਰ ਦੇ ਰਹਿਣ ਵਾਲੇ ਜਗਜੀਤ ਸਿੰਘ, ਉਸਦੀ ਮਾਂ ਰਣਜੀਤ ਕੌਰ ਅਤੇ ਪਿੰਡ ਕਲਾਂ (ਲੁਧਿਆਣਾ) ਦੀ ਰਹਿਣ ਵਾਲੀ ਅਮਰਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਮੋਗਾ ਤੋਂ ਇੱਕ ਇਨੋਵਾ ਕਾਰ ਵਿੱਚ ਬੱਚਾ ਖਰੀਦਿਆ ਸੀ ਅਤੇ ਇਸਨੂੰ ਕਾਲਾ ਸੰਘਿਆ ਵਿੱਚ ਕਿਸੇ ਨੂੰ ਵੇਚਣ ਦਾ ਇਰਾਦਾ ਸੀ।

ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਬੱਚੇ ਨੂੰ 4 ਲੱਖ ਵਿੱਚ ਵੇਚਣ ਦਾ ਇਰਾਦਾ ਰੱਖਦਾ ਸੀ। ਇਸ ਮਾਮਲੇ ਵਿੱਚ ਹੁਣ ਤੱਕ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਛਿੰਦਰਪਾਲ ਦੇ ਪੁੱਤਰ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਬੱਚੇ ਦਾ ਪਿਤਾ ਹੈ ਅਤੇ ਉਸਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਬੱਚਾ ਮਰ ਗਿਆ ਹੈ।

ਫਿਰ ਬੱਚੇ ਨੂੰ ਰਜਨੀ ਨਾਮ ਦੀ ਇੱਕ ਆਸ਼ਾ ਵਰਕਰ ਅਤੇ ਮੋਗਾ ਅਦਾਲਤ ਵਿੱਚ ਦਰਜਾ ਚੌਥਾ ਕਰਮਚਾਰੀ ਗਗਨਦੀਪ ਨਾਮ ਦੀ ਇੱਕ ਔਰਤ ਨੂੰ ਵੇਚ ਦਿੱਤਾ ਗਿਆ। ਦੋਵੇਂ ਔਰਤਾਂ ਕੁਲਵਿੰਦਰ ਕੌਰ ਉਰਫ਼ ਮਨੀ ਦੇ ਸੰਪਰਕ ਵਿੱਚ ਸਨ, ਜਿਸਨੇ ਇਸ ਮਾਮਲੇ ਵਿੱਚ 5,000 ਰੁਪਏ ਲਏ ਸਨ। ਕੁਲਵਿੰਦਰ ਕੌਰ ਨੇ ਫਿਰ ਗਗਨਦੀਪ ਅਤੇ ਰਜਨੀ ਨੂੰ ਬੱਚਾ ਰਣਜੀਤ ਕੌਰ ਨੂੰ ਵੇਚਣ ਲਈ ਕਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਡੇਢ ਮਹੀਨਾ ਪਹਿਲਾਂ ਬੱਚਾ ਵੇਚ ਦਿੱਤਾ ਸੀ।

ਡੀਐਸਪੀ ਨੇ ਦੱਸਿਆ ਕਿ ਲੁਧਿਆਣਾ ਦੇ ਰਹਿਣ ਵਾਲੇ ਮਨਪ੍ਰੀਤ ਅਤੇ ਬਠਿੰਡਾ ਦੇ ਰਹਿਣ ਵਾਲੇ ਸ਼ਮਸ਼ੇਰ ਫਰਾਰ ਹਨ। ਲੁਧਿਆਣਾ ਦੇ ਰਹਿਣ ਵਾਲੇ ਦਿਲਜੀਤ ਦੀ ਪਤਨੀ ਮਨਪ੍ਰੀਤ ਨੇ ਇੱਕ ਬੱਚੀ ਰਣਜੀਤ ਕੌਰ ਨੂੰ ਵੇਚ ਦਿੱਤੀ ਸੀ। ਰਣਜੀਤ ਕੌਰ ਨੇ ਬੱਚੀ ਮਨਪ੍ਰੀਤ ਨੂੰ ਵਾਪਸ ਦੇ ਦਿੱਤੀ ਸੀ। ਇਸ ਮਾਮਲੇ ਵਿੱਚ ਰਣਜੀਤ ਕੌਰ ਮੁੱਖ ਦੋਸ਼ੀ ਵਜੋਂ ਸਾਹਮਣੇ ਆਈ ਹੈ। ਰੀਨਾ ਨਾਮ ਦੀ ਇੱਕ ਔਰਤ ਆਈਵੀਐਫ ਸੈਂਟਰਾਂ ਵਿੱਚ ਮਾਪਿਆਂ ਨਾਲ ਸੰਪਰਕ ਵਿਚ ਸੀ ਜੋ ਬੱਚਾ ਪੈਦਾ ਕਰਨ ਤੋਂ ਅਸਮਰੱਥ ਮਾਪਿਆਂ ਨਾਲ ਸੰਪਰਕ ਕਰ ਕੇ ਬੱਚਾ ਖਰੀਦਣ ਲਈ ਪ੍ਰੇਰਿਤ ਕਰਦੀ ਸੀ।  ਪੁਲਿਸ ਨੇ ਕਿਹਾ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here