ਨਾਭਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਗੋਰਖਧੰਦੇ ਦਾ ਪਰਦਾਫਾਸ਼/ ਬਲੈਕਆਊਟ ਦੀ ਆੜ ਹੇਠ ਹੋ ਰਹੀ ਸੀ ਨਸ਼ੇ ਦੀ ਸਮਗਲਿੰਗ/ ਪੁਲਿਸ ਨੇ ਦੋ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਕੀਤੀ ਸ਼ੁਰੂ

0
52

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਵਿੱਢੀ ਮੁਹਿੰਮ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਕਸ ਵਿਖਾਈ ਦੇ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਫੜ ਕੇ ਉਹਨਾਂ ਨੂੰ ਜੇਲ ਦੇ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਸਦਰ ਪੁਲਿਸ ਵੱਲੋਂ ਗਸਤ ਦੇ ਦੌਰਾਨ ਦੋ ਔਰਤਾਂ ਅਤੇ ਇੱਕ ਵਿਅਕਤੀ ਨੂੰ 13 ਗ੍ਰਾਮ ਚਿੱਟੇ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਨਸ਼ਾ ਤਸਕਰਾ ਦੀ ਪਹਿਚਾਨ ਪਰਮਜੀਤ ਕੌਰ ਉਰਫ ਲਕਸ਼ਮੀ ਅਤੇ ਸਰਬਜੀਤ ਕੌਰ ਜੋਂ ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਦੀਆ ਰਹਿਣ ਵਾਲੀਆਂ ਹਨ ਅਤੇ ਜੁਗਰਾਜ ਸਿੰਘ ਨਾਮ ਦਾ ਵਿਅਕਤੀ ਪਿੰਡ ਬਾਗੜੀਆਂ ਦਾ ਰਹਿਣ ਵਾਲਾ ਹੈ। ਇਹ ਦੋਵੇਂ ਔਰਤਾਂ ਆਪਸ ਦੇ ਵਿੱਚ ਭੈਣਾਂ ਹਨ, ਜੋ ਯੁਗਰਾਜ ਸਿੰਘ ਇਨਾ ਔਰਤਾਂ ਦਾ ਜਵਾਈ ਹੈ। ਪੁਲਿਸ ਨੇ ਇਹਨਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਨਾਭਾ ਸਦਰ ਪੁਲਿਸ ਦੀ ਗ੍ਰਿਫਤ ਵਿੱਚ ਮੂੰਹ ਲੁਕਾ ਕੇ ਖੜੇ ਤਿੰਨ ਨਸ਼ਾ ਤਸਕਰਾ ਨੂੰ ਗਲਵੱਟੀ ਪੁਲਿਸ ਚੌਂਕੀ ਦੀ ਇਨਚਾਰਜ ਨਵਦੀਪ ਕੌਰ ਵੱਲੋਂ ਗਸਤ ਦੇ ਦੌਰਾਨ ਸ਼ੱਕ ਦੇ ਦੌਰਾਨ ਜਦੋਂ ਤਲਾਸ਼ੀ ਲਈ ਗਈ ਤਾਂ ਇਹਨਾਂ ਤਿੰਨਾਂ ਕੋਲੋਂ ਵੱਖ-ਵੱਖ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਇਹਨਾਂ ਤਿੰਨਾਂ ਨਸ਼ਾ ਤਸਕਰਾਂ ਦੇ ਕੋਲੋਂ ਕੁੱਲ 13 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ। ਪੁਲਿਸ ਨੇ ਇਹਨਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here