ਅਮਰੀਕੀ ਰਾਸ਼ਟਰਪਤੀ ਟਰੰਪ ਦਾ ਯੁੱਧਬੰਦੀ ਬਾਰੇ ਬਿਆਨ/ ਭਾਰਤ-ਪਾਕਿਸਤਾਨ ਵਿਚਾਲੇ ਜੰਗ ਟਲਣ ’ਤੇ ਪ੍ਰਗਟਾਈ ਖੁਸ਼ੀ/ ਕਿਹਾ, ਮੈਨੂੰ ਦੋਵਾਂ ਦੇਸ਼ਾਂ ‘ਤੇ ਮਾਣ ਹੈ ਤੇ ਅਸੀਂ ਦੋਵੇਂ ਗੁਆਢੀਆਂ ਨਾਲ ਵਪਾਰ ਵਧਾਵਾਂਗੇ

0
54

ਭਾਰਤ-ਪਾਕਿਸਤਾਨ ਵਿਚਾਲੇ ਜੰਗ ਟਲਣ ਦੀਆਂ ਖਬਰਾਂ ਤੋਂ ਬਾਅਦ ਲੋਕਾਂ ਨੇ ਸੁਖ ਦਾ ਲਿਆ ਐ, ਖਾਸ ਕਰ ਕੇ ਸਰਹੱਦੀ ਇਲਾਕਿਆਂ ਨਾਲ ਸਬੰਧਤ ਲੋਕਾਂ ਦੇ ਜਾਨ ਵਿਚ ਜਾਨ ਆਈ ਐ। ਇਸ ਸਬੰਧੀ ਸਭ ਤੋਂ ਪਹਿਲਾਂ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਵੱਲੋਂ ਟਵੀਟ ਜ਼ਰੀਏ ਦਿੱਤੀ ਗਈ। ਭਾਵੇਂ ਇਨ੍ਹਾਂ ਖਬਰਾਂ ਤੋਂ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ ਵਲੋਂ ਦੁਬਾਰਾ ਡਰੋਨ ਭੇਜਣ ਅਤੇ ਜੰਗਬੰਦੀ ਦੀ ਉਲੰਘਣਾ ਦੀਆਂ ਖਬਰਾਂ ਵੀ ਆਉਣੀਆਂ ਸ਼ੁਰੂ ਹੋਈਆਂ, ਜਿਸ ਦੇ ਚਲਦਿਆਂ ਲੋਕਾਂ ਨੂੰ ਲਾਈਟਾਂ ਬੰਦ ਕਰ ਕੇ ਘਰਾਂ ਅੰਦਰ ਜਾਣਾ ਪਿਆ ਪਰ, ਕੁੱਝ ਸਮੇਂ ਬਾਅਦ ਹੀ ਸਥਿਤੀ ਫਿਰ ਆਮ ਵਾਂਗ ਹੋ ਗਈ। ਮੰਨਿਆ ਜਾਂਦਾ ਹੈ ਕਿ ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ। ਇਸੇ ਸੰਦਰਭ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਸਵੇਰ ਨੂੰ ਇਕ ਹੋਰ ਪੋਸਟ ਪਾਈ ਹੈ, ਜਿਸ ਵਿਚ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਦੀ ਮਜ਼ਬੂਤ ​​ਅਤੇ ਦ੍ਰਿੜ ਲੀਡਰਸ਼ਿਪ ‘ਤੇ ਬਹੁਤ ਮਾਣ ਹੈ। ਉਨ੍ਹਾਂ ਪੋਸਟ ਟਰੂਥ ਸੋਸ਼ਲ ਪੋਸਟ ਵਿਚ ਲਿਖਿਆ ਕਿ ‘ਮੈਨੂੰ ਮਾਣ ਹੈ ਕਿ ਸੰਯੁਕਤ ਰਾਜ ਅਮਰੀਕਾ ਇਸ ਇਤਿਹਾਸਕ ਅਤੇ ਬਹਾਦਰੀ ਭਰੇ ਫ਼ੈਸਲੇ ਤਕ ਪਹੁੰਚਣ ਵਿਚ ਤੁਹਾਡੀ ਮਦਦ ਕਰਨ ਦੇ ਯੋਗ ਸੀ। ਹਾਲਾਂਕਿ ਇਸ ‘ਤੇ ਚਰਚਾ ਵੀ ਨਹੀਂ ਕੀਤੀ ਗਈ ਹੈ, ਮੈਂ ਇਨ੍ਹਾਂ ਦੋਵਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫ਼ੀ ਹੱਦ ਤਕ ਵਧਾਉਣ ਜਾ ਰਿਹਾ ਹਾਂ।’ ਉਨ੍ਹਾਂ ਕਿਹਾ, ‘ਇਸ ਤੋਂ ਇਲਾਵਾ, ਮੈਂ ਤੁਹਾਡੇ ਦੋਵਾਂ ਨਾਲ ਮਿਲ ਕੇ ਇਹ ਦੇਖਣ ਲਈ ਕੰਮ ਕਰਾਂਗਾ ਕਿ ਕੀ ਇੰਨੇ ਸਾਲਾਂ ਬਾਅਦ ਕਸ਼ਮੀਰ ਦੇ ਸਬੰਧ ਵਿਚ ਕੋਈ ਹੱਲ ਲੱਭਿਆ ਜਾ ਸਕਦਾ ਹੈ। ਅਸੀਂ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਵਪਾਰ ਵਧਾਵਾਂਗੇ।’ ਟਰੰਪ ਨੇ ਪੋਸਟ ਵਿਚ ਅੱਗੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਵਪਾਰ ਵਧਾਉਣਗੇ। ਉਨ੍ਹਾਂ ਕਿਹਾ, ‘ਮੈਂ ਭਾਰਤ ਅਤੇ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਾਂਗਾ ਕਿ ਕੀ ‘ਹਜ਼ਾਰ ਸਾਲਾਂ’ ਬਾਅਦ ਕਸ਼ਮੀਰ ਦੇ ਸਬੰਧ ਵਿਚ ਕੋਈ ਹੱਲ ਲੱਭਿਆ ਜਾ ਸਕਦਾ ਹੈ।’

LEAVE A REPLY

Please enter your comment!
Please enter your name here