ਫਰੀਦਕੋਟ ’ਚ ਪੀਆਰਟੀਸੀ ਮੁਲਾਜ਼ਮਾਂ ਨੇ ਲਾਇਆ ਜਾਮ; ਆਗੂਆਂ ਨੂੰ ਡੀਟੇਨ ਕਰਨ ਖਿਲਾਫ਼ ਕੀਤੀ ਨਾਅਰੇਬਾਜ਼ੀ

0
9

 

ਪੀਆਰਟੀਸੀ ਕੱਚੇ ਮੁਲਾਜਮਾਂ ਨੇ ਬੱਸ ਅੱਡਾ ਬੰਦ ਕਰ ਕੇ ਨਾਅਰੇਬਾਜ਼ੀ ਕੀਤੀ। ਅੱਜ ਤੜਕਸਾਰ ਪਹੁੰਚੇ ਮੁਲਾਜਮਾਂ ਨੇ ਬੱਸ ਅੱਡੇ ਨੂੰ ਜਿੰਦਰਾ ਮਾਰ ਕੇ ਸੜਕ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਐ ਕਿ ਮੁਲਜਮਾਂ ਨੇ ਦੋ ਘੰਟੇ ਲਈ ਗੇਟ ਰੈਲੀ ਦਾ ਸੱਦਾ ਦਿੱਤਾ ਸੀ ਪਰ ਪੁਲਿਸ ਨੇ ਉਨ੍ਹਾਂ ਦੇ ਆਗੂਆਂ ਨੂੰ ਪਹਿਲਾਂ ਹੀ ਡਿਟੇਨ ਕਰ ਲਿਆ ਐ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਰੋਡ ਜਾਮ ਕਰ ਕੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਐ। ਉਨ੍ਹਾਂ ਕਿਹਾ ਕਿ ਜੇਕਰ ਆਗੂ ਛੇਤੀ ਨਾ ਰਿਹਾਅ ਕੀਤੇ ਤਾਂ ਸੰਘਰਸ਼ ਹੋਰ ਤੇਜ਼ ਕਰਨਗੇ।

ਦੱਸ ਦਈਏ ਕਿ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਤਹਿਤ ਲਿਆਂਦੀਆਂ ਜਾ ਰਹੀਆਂ ਬੱਸਾਂ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਚਲਦੇ ਅੱਜ ਦੋ ਘੰਟੇ ਲਈ ਗੇਟ ਰੈਲੀ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਅੱਜ ਪੰਜਾਬ ਰੋਡਵੇਜ਼ ਵਿਭਾਗ ਵਿੱਚ ਕਿਲੋਮੀਟਰ ਸਕੀਮਾਂ ਤਹਿਤ ਬੱਸਾਂ ਪਾਉਣ ਲਈ ਟੈਂਡਰ ਹੋਣਾ ਸੀ ਅਤੇ ਉਸ ਤੋਂ ਬਾਅਦ ਪੀਆਰਟੀਸੀ ਵਿਭਾਗ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਲਈ ਟੈਂਡਰ ਹੋਣਾ ਸੀ, ਜਿਸ ਦਾ ਲਗਾਤਾਰ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮ ਆਗੂਆਂ ਨੂੰ ਛੇਤੀ ਰਿਹਾਅ ਨਾ ਕੀਤਾ ਤਾਂ ਉਸ ਤੋਂ ਵੱਡਾ ਸੰਘਰਸ਼ ਸ਼ੁਰੂ ਕਰਨਗੇ ਜਿਸ ਦੇ ਚਲਦੇ ਉਹ ਸ਼ਹਿਰ ਦੀਆਂ ਸੜਕਾਂ ਨੂੰ ਜਾਮ ਕਰਨਗੇ ਅਤੇ ਨਾਲ ਹੀ ਪੱਕੇ ਤੌਰ ’ਤੇ ਚੱਕਾਜਾਮ ਕਰਨਗੇ।

LEAVE A REPLY

Please enter your comment!
Please enter your name here