
ਅਜਨਾਲਾ ਦੇ ਮੇਨ ਚੌਂਕ ਵਿੱਚ ਸਵੇਰ ਵੇਲੇ ਲੱਗੇ ਭਾਰੀ ਟਰੈਫਿਕ ਜਾਮ ਨੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਹਲਕਾ ਵਿਧਾਇਕ ਕੁਲਦੀਪ ਧਾਲੀਵਾਲ ਵੀ ਜਾਮ ਵਿਚ ਫਸ ਗਏ। ਉਨ੍ਹਾਂ ਨੇ ਜਾਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੁਰੰਤ ਆਪਣੀ ਗੱਡੀ ਰੋਕੀ ਅਤੇ ਬਿਨਾਂ ਕਿਸੇ ਦੇਰ ਦੇ ਸਿੱਧੇ ਟਰੈਫਿਕ ਵੱਲ ਰੁਖ ਕੀਤਾ। ਕੁਲਦੀਪ ਧਾਲੀਵਾਲ ਨੇ ਟਰੈਫਿਕ ਕਰਮਚਾਰੀ ਵੱਜੋਂ ਖ਼ੁਦ ਡਿਊਟੀ ਨਿਭਾਉਂਦੇ ਹੋਏ ਵਾਹਨਾਂ ਨੂੰ ਇੱਕ-ਇੱਕ ਕਰਕੇ ਸੁਚੱਜੇ ਢੰਗ ਨਾਲ ਰਾਹ ਦਿੱਤਾ। ਉਨ੍ਹਾਂ ਦੀ ਹਾਜ਼ਰਜਵਾਬੀ ਅਤੇ ਫੁਰਤੀ ਕਾਰਨ ਕੁਝ ਹੀ ਮਿੰਟਾਂ ਵਿੱਚ ਇਹ ਜਾਮ ਖੁਲਵਾਇਆ ਗਿਆ।
ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸ਼ਹਿਰ ਵਿੱਚ ਵਧ ਰਹੇ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ ਸੜਕਾਂ ‘ਤੇ ਸਬਰ ਅਤੇ ਕਾਇਦੇ ਦੀ ਬਹੁਤ ਲੋੜ ਹੈ। ਧਾਲੀਵਾਲ ਨੇ ਇਹ ਵੀ ਭਰੋਸਾ ਦਿਵਾਇਆ ਕਿ ਅਜਨਾਲਾ ਸ਼ਹਿਰ ਦੇ ਜਾਮ ਦੀ ਸਮੱਸਿਆ ਨੂੰ ਸਥਾਈ ਤੌਰ ‘ਤੇ ਹੱਲ ਕਰਨ ਲਈ ਸਰਕਾਰ ਵੱਲੋਂ ਜਲਦੀ ਹੀ ਜ਼ਰੂਰੀ ਕਦਮ ਉਠਾਏ ਜਾਣਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਬੇਵਜ੍ਹਾ ਗਲਤ ਲੇਨ ਨਾ ਲੈਣ, ਗੱਡੀਆਂ ਨੂੰ ਸਹੀ ਤਰੀਕੇ ਨਾਲ ਪਾਰਕ ਕਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸ਼ਹਿਰ ਦੀ ਸੜਕਾਂ ਨੂੰ ਸੁਰੱਖਿਅਤ ਤੇ ਸੁਚੱਲ ਬਣਾਉਣ ਵਿੱਚ ਭਾਗੀਦਾਰੀ ਪਾਉਣ।

