
ਜਲੰਧਰ ’ਚ ਨਾਬਾਲਿਗਾ ਦਾ ਕਤਲ ਮਾਮਲੇ ਚ ਕੁਤਾਹੀ ਵਰਤਣ ਵਾਲੇ ਏਐਸਆਈ ਨੂੰ ਪੁਲਿਸ ਵਿਭਾਗ ਵੱਲੋਂ ਬਰਖਾਸਤ ਕਰਨ ਦਾ ਐਡਵੋਕੇਟ ਪੰਕਜ ਨੇ ਸਵਾਗਤ ਕੀਤਾ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪੰਕਜ ਨੇ ਕਿਹਾ ਕਿ ਜਦੋਂ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਲੋਕ ਹੀ ਆਪਣੇ ਫਰਜ ਭੁੱਲ ਜਾਣ ਤਾਂ ਅਜਿਹੇ ਮਾਮਲਿਆਂ ਵਿਚ ਕਾਰਵਾਈ ਜ਼ਰੂਰੀ ਹੁੰਦੀ ਐ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋ ਪੀਸੀਆਰ ਮੁਲਾਜ਼ਮਾਂ ਨੂੰ ਵੀ ਸਸਪੈਂਡ ਕੀਤਾ ਐ। ਉਨ੍ਹਾਂ ਕਿਹਾ ਕਿ ਅਜੇ ਏਸਐਸਆਈ ਨੂੰ ਕੇਸ ਵਿਚ ਨਾਮਜਦ ਨਹੀਂ ਕੀਤਾ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਏਐਸਆਈ ਖਿਲਾਫ ਹੋਰ ਸਖਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਅਣਗਹਿਲੀ ਕਰਨ ਦੀ ਹਿੰਮਤ ਨਾ ਕਰ ਸਕੇ।

