ਗੁਰਦਾਸਪੁਰ ’ਚ ਕਾਰ ਨਾਲ ਭਿਆਨਕ ਹਾਦਸਾ; ਟਾਇਰ ਫਟਣ ਕਾਰਨ ਪੁਲ ਤੋਂ ਹੇਠਾਂ ਡਿੱਗੀ ਕਾਰ; ਪਤੀ ਗੰਭੀਰ ਜ਼ਖਮੀ, ਪਤਨੀ ਦੀ ਰਿਹਾ ਬਚਾਅ

0
17

ਗੁਰਦਾਸਪੁਰ ਦੇ ਗੁਰਾਇਆ ਪੁਲ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਦਿੱਲੀ ਵੱਲ ਨੂੰ ਜਾ ਰਹੀ ਇਕ ਕਾਰ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ਵਿਚ ਕਾਰ ਚਾਲਕ ਬੀਐਸਐਫ ਜਵਾਨ ਬਜਰੰਗ ਸਹਾਏ ਦੇ ਸੱਟਾਂ ਲੱਗੀਆਂ ਨੇ ਜਦਕਿ ਨਾਲ ਬੈਠੀ ਉਸ ਦੀ ਪਤਨੀ ਦਾ ਬਚਾਅ ਹੋ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਗੁਰਾਇਆ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਮੌਕੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਗੱਡੀ ਨੂੰ ਬਜਰੰਗ ਸਹਾਏ ਚਲਾ ਰਹੇ ਸਨ ਉਨ੍ਹਾਂ ਨਾਲ ਉਹਨਾਂ ਦੀ ਪਤਨੀ ਸਵਾਰ ਸੀ ਜੋ ਗੁਰਦਾਸਪੁਰ ਬੀਐਸਐਫ ਬਟਾਲੀਅਨ ਵਿੱਚ  ਤੈਨਾਤ ਹਨ ਜੋ ਗੁਰਦਾਸਪੁਰ ਤੋਂ ਦਿੱਲੀ ਜਾ ਰਹੇ ਸਨ ਗੁਰਾਇਆ ਪੁਲ ਉੱਪਰ ਜਦੋਂ ਚੜਨ ਲੱਗੇ ਤਾਂ ਕਾਰ ਦਾ ਟਾਇਰ ਫਟ ਗਿਆ, ਤੇ ਕਾਰ ਹਾਈਵੇ ਤੇ ਲੱਗੀ ਲੋਹੇ ਦੀ ਰੇਲਿੰਗ ਤੋੜ ਕੇ ਪੁਲ ਤੋਂ ਹੇਠਾਂ ਆ ਡਿੱਗੀ ਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।

ਕਾਰ ਸਵਾਰ ਬਜਰੰਗ ਸਹਾਏ ਦੇ ਸੱਟਾਂ ਆਈਆਂ ਹਨ। ਇੱਥੇ ਇਨਸਾਨੀਅਤ ਉਦੋਂ ਵੇਖਣ ਨੂੰ ਮਿਲੀ ਜਦੋਂ ਇਹਨਾਂ ਦੀ ਕਾਰ ਪਿੱਛੇ ਗੁਰਾਇਆ ਦੇ ਭਾਈ ਮਤੀ ਦਾਸ ਸਕੂਲ ਆਫ ਨਰਸਿੰਗ ਦੇ ਪ੍ਰਿੰਸੀਪਲ ਆਪਣੇ ਡਰਾਈਵਰ ਨਾਲ ਆ ਰਹੇ ਸਨ ਜਿਨਾਂ ਨੇ ਜਖਮੀ ਨੂੰ ਫੌਰੀ ਤੌਰ ਤੇ ਆਪਣੀ ਗੱਡੀ ਵਿੱਚ ਪਾ ਕੇ ਫਸਟ ਏਡ ਦਿੰਦੇ ਹੋਏ ਗੁਰਾਇਆ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਸ ਨਾਲ ਉਨ੍ਹਾਂ ਨੂੰ ਫੌਰੀ ਤੌਰ ਤੇ ਸਹਾਇਤਾ ਮਿਲ ਗਈ। ਹਾਦਸੇ ਤੋਂ ਬਾਅਦ ਗੁਰਾਇਆ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

LEAVE A REPLY

Please enter your comment!
Please enter your name here