ਏਡੀਸੀ ਬੇਦੀ ਵੱਲੋਂ ਲੋੜਵੰਦ ਪਰਿਵਾਰ ਦੀ ਮਦਦ; ਮਕਾਨ ਦੀ ਉਸਾਰੀ ਕਰਵਾਉਣ ਦਾ ਦਿੱਤਾ ਭਰੋਸਾ; ਅਵਾਹਜ ਪੁੱਤਰ ਨੂੰ ਦਾਨ ਕੀਤੀ ਵੀਲ੍ਹਚੇਅਰ

0
22

ਏਡੀਸੀ ਹਰਜਿੰਦਰ ਸਿੰਘ ਬੇਦੀ ਨੇ ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਵਾਸੀ ਪੀੜਤ ਪਰਿਵਾਰ ਦੀ ਮਦਦ ਦਾ ਬੀੜਾ ਚੁੱਕਿਆ ਐ। ਦਰਅਸਲ ਈ-ਰਿਕਸ਼ਾ ਚਾਲਕ ਜਸਬੀਰ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਸੀ, ਜਿਸ ਦੀ ਖਬਰ ਮੀਡੀਆ ਵਿਚ ਆਈ ਸੀ। ਖਬਰ ਨਸ਼ਰ ਹੋਣ ਤੋਂ ਬਾਅਦ ਏਡੀਸੀ ਹਰਜਿੰਦਰ ਸਿੰਘ ਬੇਦੀ ਨੇ ਪਿੰਡ ਪਹੁੰਚ ਕੇ ਪਰਿਵਾਰ ਦੇ ਅਪਾਹਜ ਪੁੱਤਰ ਨੂੰ ਵੀਲ੍ਹਚੇਅਰ ਦਾਨ ਕੀਤੀ ਅਤੇ ਘਰ ਦੀ ਛੱਤ ਪਾ ਕੇ ਦੇਣ ਦਾ ਭਰੋਸਾ ਦਿੱਤਾ ਐ।

ਦੱਸ ਦਈਏ ਕਿ ਬੀਤੇ ਦਿਨ ਪਿੰਡ ਹਮਰਾਜਪੁਰ ਦੇ ਜਸਬੀਰ ਸਿੰਘ ਦੇ ਪਰਿਵਾਰ ਦੀ ਖਬਰ ਮੀਡੀਆ ਵਿਚ ਨਸ਼ਰ ਹੋਈ ਸੀ। ਜਸਬੀਰ ਸਿੰਘ ਕਿਰਾਏ ਦਾ ਈ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾ ਰਿਹਾ ਹੈ। ਇਸ ਦੀਆਂ ਦੋ ਧੀਆਂ ਅਤੇ ਦੋ ਪੁੱਤਰ ਹਨ ਅਤੇ ਇਕ ਪੁੱਤਰ ਸਰੀਰਕ ਤੌਰ ਤੇ ਅਪਾਹਜ ਹੈ। ਉਸ ਦੀਆਂ ਵੱਡੀਆਂ ਧੀਆਂ ਦੁਕਾਨ ਤੇ ਕੰਮ ਕਰ ਕੇ ਪਿਤਾ ਦੀ ਮਦਦ ਕਰ ਰਹੀਆਂ ਨੇ। ਚਾਰ ਸਾਲ ਪਹਿਲਾਂ ਘਰ ਦੀ ਛੱਤ ਡਿੱਗ ਗਈ ਸੀ ਅਤੇ ਹੁਣ ਪੂਰਾ ਮਕਾਨ ਡਿੱਗਣ ਦੀ ਕੰਗਾਰ ਤੇ ਪਹੁੰਚ ਚੁੱਕਾ ਐ। ਪਰਿਵਾਰ ਚਾਰ ਸਾਲਾਂ ਤੋਂ ਆਪਣੇ ਇਕ ਜਾਣਕਾਰ ਦੇ ਘਰ ਰਹਿ ਕੇ ਦਿਨ ਕੱਟੀ ਕਰ  ਰਿਹਾ ਐ।

ਪਰਵਾਰ ਦੀ ਹਾਲਤ ਦੀ ਖਬਰ ਮੀਡੀਆ ਵਿਚ ਆਉਣ ਤੋਂ ਬਾਅਦ ਏਡੀਸੀ ਹਰਜਿੰਦਰ ਸਿੰਘ ਬੇਦੀ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਅਪਾਹਜ ਪੁੱਤਰ ਨੂੰ ਵੀਲ ਚੇਅਰ ‌ ਭੇਂਟ ਕੀਤੀ ਅਤੇ ਉਸ ਦੀ ਪੈਨਸ਼ਨ ਲਗਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਮਕਾਨ ਦੀ ਮੁੜ ਉਸਾਰੀ ਕਰਾਉਣ ਦੀ ਕੋਸ਼ਿਸ਼ ਕਰਨ ਦਾ ਵੀ ਵਿਸ਼ਵਾਸ ਦਿਵਾਇਆ ਐ। ਏਡੀਸੀ ਹਰਜਿੰਦਰ ਸਿੰਘ ਬੇਦੀ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here