
ਬਟਾਲਾ ਪੁਲਿਸ ਨੇ ਕਾਂਗਰਸੀ ਆਗੂ ਗੌਤਮ ਗੁੱਡੀ ਸੇਠ ਦੀ ਦੁਕਾਨ ਤੇ ਗੋਲੀਆਂ ਚਲਾਉਣ ਮਾਮਲੇ ਵਿਚ ਲੋੜੀਂਦੇ ਗੈਂਗਸਟਰ ਦਾ ਐਨਕਾਊਟਰ ਕੀਤਾ ਐ। ਪੁਲਿਸ ਨੇ ਕਮਲਜੀਤ ਸਿੰਘ ਨਾਮ ਦੇ ਗੈਂਗਸਟਰ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਲਜਮ ਦੇ ਪਿੰਡ ਸ਼ਾਹਪੁਰ ਨੇੜੇ ਹੋਣ ਦੀ ਸੂਹ ਮਿਲੀ ਸੀ। ਪੁਲਿਸ ਨੇ ਮੁਲਜਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੌਤਮ ਸੇਠ ਤੇ ਗੋਲੀਆਂ ਚਲਾਉਣ ਵਾਲੇ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ਦੌਰਾਨ ਵਿਆਪਕ ਢੰਗ ਨਾਲ ਨਾਕੇਬੰਦੀ ਕੀਤੀ ਗਈ ਅਤੇ ਕੰਵਲਜੀਤ ਉਰਫ ਲਵਜੀਤ ਨੂੰ ਜਦੋਂ ਬਟਾਲਾ ਪੁਲਿਸ ਨੇ ਪਿੰਡ ਸ਼ਾਹਪੁਰ ਨੇੜੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਪੁਲਿਸ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਵਾਬੀ ਫਾਇਰਿੰਗ ਦੇ ਵਿੱਚ ਜਦੋਂ ਪੁਲਿਸ ਵੱਲੋਂ ਗੋਲੀ ਚਲਾਈ ਗਈ ਤੇ ਕੰਵਲਜੀਤ ਦੇ ਗੋਲੀ ਲੱਗੀ। ਇਸ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹਨਾਂ ਨੇ ਕਾਂਗਰਸੀ ਆਗੂ ਗੋਤਮ ਸੇਠ ਦੀ ਮੋਬਾਈਲ ਵਾਲੀ ਦੁਕਾਨ ਤੇ ਫਿਰੋਤੀ ਨੂੰ ਲੈ ਕੇ ਗੋਲੀਆਂ ਚਲਾਈਆਂ ਸੀ ਇਹ ਗੈਂਗਸਟਰ ਨਿਸ਼ਾਨ ਜੌੜੀਆਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨੇ ਵੀ ਸਮਾਜ ਵਿਰੋਧੀ ਅਨਸਰ ਨੇ, ਉਹਨਾਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਹਾਂ ਕਿ ਜੇ ਕਿਸੇ ਨੇ ਕੋਈ ਅਜਿਹੀ ਹਰਕਤ ਕੀਤੀ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

