ਮਲੋਟ ’ਚ ਵਰਕਰਾਂ ਨੂੰ ਮਿਲੇ ਮੰਤਰੀ ਬਲਜੀਤ ਕੌਰ; ਬਲਾਕ ਸੰਮਤੀ ਤੇ ਪ੍ਰੀਸ਼ਦ ਚੋਣਾਂ ਬਾਰੇ ਵਿਚਾਰ-ਚਰਚਾ; ਸਕੂਲੀ ਵਿਦਿਆਰਥੀਆਂ ਦੇ ਸ਼ੈਸ਼ਨ ਬੁਲਾਉਣ ਦੀ ਪ੍ਰਸੰਸਾ

0
14

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅੱਜ ਮਲੋਟ ਹਲਕੇ ਦੇ ਪਿੰਡਾਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਕੈਬਨਿਟ ਮੰਤਰੀ ਨੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਵਿਚਾਰ-ਚਰਚਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੰਵਿਧਾਨ ਦਿਵਸ ਮੌਕੇ ਸਕੂਲੀ ਵਿਦਿਆਰਥੀਆਂ ਇਕ ਦਿਨ ਲਈ ਸੈਸ਼ਨ ਚਲਾਏ ਜਾਣ ਲਈ ਪੰਜਾਬ ਸਰਕਾਰ ਦੀ ਪ੍ਰਸੰਸਾ ਕੀਤੀ। ਚੰਡੀਗੜ੍ਹ ਯੂਨੀਵਰਸਿਟੀ ਬਾਰੇ ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਖੜ੍ਹੇ ਹਨ।

ਕੈਬਨਿਟ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦਾਅਵਾ ਜਿੱਤਿਆ ਕੇ ਉਨਾ ਦੀ ਪਾਰਟੀ ਇਸ ਹਲ਼ਕੇ ਤੋਂ ਭਾਰੀ ਲੀਡ ਨਾਲ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਵੇਗੀ । ਅੱਜ ਸਵਿਧਾਨ ਦਿਵਸ ਮੌਕੇ ਇਕ ਦਿਨ ਲਈ ਸਕੂਲੀ ਵਿੱਦਿਆਰਥੀਆ ਵਲੋਂ ਵਿਧਾਨ ਸਭਾ ਚਲਾਏ ਜਾਣ ਤੇ ਉਣਾ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕੇ ਇਸ ਨਾਲ ਸਾਡੇ ਬੱਚਿਆਂ ਨੂੰ ਸਾਡੇ ਸੰਵਿਧਾਨ ਦੀ ਜਾਨਕਰੀ ਮਿਲੇਗੀ।

ਪੰਜਾਬ ਯੂਨੀਵਰਸਿਟੀ ਮਾਮਲੇ ਵਿਚ ਵਿੱਦਿਆਰਥੀਆ ਵਲੋਂ ਕੀਤੇ ਜਾ ਰਹੇ ਸਗਰਸ ਤੇ ਕੇਦਰ ਦੀ ਬੀਜੇਪੀ ਸਰਕਾਰ ਨੂੰ ਘੇਰਦੇ ਕਿਹਾ ਕਿ ਅਸੀਂ ਵਿੱਦਿਆਰਥੀਆ ਦੇ ਨਾਲ ਖੜੀ ਹੈ। ਦੂਜੇ ਪਾਸੇ ਕਿਸਾਨਾਂ ਦੇ ਸੰਘਰਸ਼ ਦੇ ਪੰਜਾਬ ਸਾਲ ਪੂਰੇ ਹੋਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਜੇਕਰ ਜੇਕਰ ਕਿਸੇ ਪਾਰਟੀ ਨੂੰ ਕੇਦਰ ਵਿਚ ਤਿੰਨ ਤਿੰਨ ਵਾਰ ਬਣਾਵਾਂਗੇ ਤਾਂ ਉਣਾ ਨੇ ਫ਼ੈਸਲੇ ਵੀ ਆਪਣੀ ਮਰਜੀ ਨਾਲ ਲੈਣੇ ਹਨ।

LEAVE A REPLY

Please enter your comment!
Please enter your name here