ਮੋਗਾ ਪੁਲਿਸ ਵੱਲੋਂ ਦੋ ਝੋਨਾ ਚੋਰ ਗ੍ਰਿਫਤਾਰ; ਚੱਲਦੇ ਟਰੱਕ ’ਚੋਂ ਚੋਰੀ ਕੀਤੀ ਸੀ ਝੋਨੇ ਦੀ ਬੋਰੀ; ਵੀਡੀਓ ਵਾਇਰਲ ਹੋਣ ਬਾਅਦ ਕੀਤੀ ਕਾਰਵਾਈ

0
13

ਮੋਗਾ ਪੁਲਿਸ ਨੇ ਚੱਲਦੇ ਟਰੱਕ ਵਿਚੋਂ ਝੋਨੇ ਦੀ ਬੋਰੀ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਕਾਬੂ ਕਰ ਲਿਆ ਐ। ਪੁਲਿਸ ਨੇ ਇਹ ਕਾਰਵਾਈ ਵਾਇਰਲ ਵੀਡੀਓ ਦੇ ਆਧਾਰ ਤੇ ਕੀਤੀ ਐ, ਜਿਸ ਵਿਚ ਦੋ ਮੋਟਰ ਸਾਈਕਲ ਨੌਜਵਾਨ ਚੱਲਦੇ ਟਰੱਕ ਵਿਚੋਂ ਝੋਨੇ ਦੀ ਬੋਰੀ ਲਾਹ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ। ਫੜੇ ਮੁਲਜਮਾਂ ਦੀ ਪਛਾਣ ਹਰਮਨਦੀਪ ਸਿੰਘ ਤੇ ਬੂਟਾ ਸਿੰਘ ਵਜੋਂ ਹੋਈ ਐ ਜੋ ਪਿੰਡ ਰਾਜਿਆਣਾ ਦੇ ਰਹਿਣ ਵਾਲੇ ਨੇ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਾਘਾਪੁਰਾਣਾ ਦੇ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਹਰਮਨਦੀਪ ਸਿੰਘ ਅਤੇ ਬੂਟਾ ਸਿੰਘ, ਰਾਜਿਆਣਾ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੰਡੀਆਂ ਵਿੱਚੋਂ ਝੋਨਾ ਚੋਰੀ ਕਰਦੇ ਹਨ। ਹਾਲ ਹੀ ਵਿੱਚ, ਦੋਵਾਂ ਨੇ ਇੱਕ ਟਰੱਕ ਵਿੱਚੋਂ ਝੋਨੇ ਦੀਆਂ ਦੋ ਬੋਰੀਆਂ ਚੋਰੀ ਕੀਤੀਆਂ ਸਨ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

LEAVE A REPLY

Please enter your comment!
Please enter your name here