ਅੰਮ੍ਰਿਤਸਰ ’ਚ ਮਾਲਕ ਹਵਾਲੇ ਕੀਤੀ ਚੋਰੀਸ਼ੁਦਾ ਬੈਟਰੀ; ਕਾਰ ਚੋਂ ਬੈਟਰੀ ਚੋਰੀ ਕਰ ਕੇ ਭੱਜ ਰਿਹਾ ਸੀ ਚੋਰ

0
19

ਅੰਮ੍ਰਿਤਸਰ ਪੁਲਿਸ ਨੇ ਬੈਟਰੀ ਚੋਰ ਤੋਂ ਬਰਾਮਦ ਬੈਟਰੀ ਅਸਲ ਮਾਲਕ ਹਵਾਲੇ ਕਰ ਦਿੱਤੀ ਐ। ਦਰਅਅਸਲ ਸ਼ਹਿਰ ਦੇ ਲਾਰੈਂਸ ਰੋਡ ਤੇ ਇਕ ਚੋਰ ਕਾਰ ਦੀ ਬੈਟਰੀ ਚੋਰੀ ਕਰ ਕੇ ਭੱਜ ਰਿਹਾ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਚੋਰ ਬੈਟਰੀ ਸੁੱਟ ਕੇ ਫਰਾਰ ਹੋਣ ਵਿਚ ਸਫਲ ਰਿਹਾ। ਪੁਲਿਸ ਨੇ ਬੈਟਰੀ ਦੇ ਅਸਲ ਮਾਲਕ ਨੂੰ ਲੱਭ ਕੇ ਬੈਟਰੀ ਉਸ ਹਵਾਲੇ ਕਰ ਦਿੱਤੀ। ਚੋਰ ਨੇ ਇਹ ਬੈਟਰੀ ਇਕ ਨਿੱਜੀ ਹਸਪਤਾਲ ਦੇ ਬਾਹਰ ਖੜ੍ਹੀ ਕਾਰ ਵਿਚੋਂ ਚੋਰੀ ਕੀਤੀ ਸੀ। ਕਾਰ ਮਾਲਕ ਨੇ ਪੁਲਿਸ ਦਾ ਇਸ ਉਪਕਾਰ ਬਦਲੇ ਧੰਨਵਾਦ ਕੀਤਾ ਐ।

ਜਾਣਕਾਰੀ ਅਨੁਸਾਰ ਸ਼ਹਿਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ‘ਤੇ ਸਥਿਤ ਅਮਨਦੀਪ ਹਸਪਤਾਲ ਵਿੱਚ ਇੱਕ ਪਰਿਵਾਰ ਇੱਕ ਮਰੀਜ਼ ਨੂੰ ਲੈ ਕੇ ਆਇਆ ਸੀ। ਪਰਿਵਾਰ ਨੇ ਆਪਣੀ ਕਾਰ ਸੜਕ ‘ਤੇ ਖੜ੍ਹੀ ਕਰ ਦਿੱਤੀ ਸੀ ਅਤੇ ਹਸਪਤਾਲ ਗਿਆ ਸੀ। ਇਸੇ ਦੌਰਾਨ ਇਕ ਚੋਰ ਨੇ ਕਾਰ ਦੀ ਬੈਟਰੀ ਚੋਰ ਕਰ ਲਈ, ਜਿਸ ਨੂੰ ਮੌਕ ਤੇ ਪਹੁੰਚੀ ਪੁਲਿਸ ਨੇ ਵੇਖ ਲਿਆ। ਪੁਲਿਸ ਅਧਿਕਾਰੀ ਨੇ ਚੋਰ ਨੂੰ ਫੜਣ ਦੀ ਕੋਸ਼ਿਸ਼ ਕੀਤੀ ਪਰ ਚੋਰ ਬੈਟਰੀ ਛੱਡ ਕੇ ਮੌਕੇ ਤੋਂ ਭੱਜ ਗਿਆ। ਅਧਿਕਾਰੀਆਂ ਨੇ ਬੈਟਰੀ ਆਪਣੇ ਕੋਲ ਰੱਖ ਲਈ ਅਤੇ ਬਾਅਦ ਵਿਚ ਕਾਰ ਚਾਲਕ ਨੂੰ ਲੱਭ ਕੇ ਬੈਟਰੀ ਉਸ ਹਵਾਲੇ ਕਰ ਦਿੱਤੀ। ਕਾਰ ਮਾਲਕ ਨੇ ਪੁਲਿਸ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here