ਹੁਸ਼ਿਆਰਪੁਰ ’ਚ ਐਕਟਿਵਾ ਸਵਾਰ ਮਾਂ ਤੇ ਬੱਚਿਆਂ ਨਾਲ ਹਾਦਸਾ; ਬੱਚਿਆਂ ਨੂੰ ਸਕੂਲ ਛੱਡਣ ਜਾਣ ਦੌਰਾਨ ਬੱਸ ਨੇ ਮਾਰੀ ਟੱਕਰ

0
17

ਹੁਸ਼ਿਆਰਪੁਰ ਦੇ ਮੁਕੇਰੀਆ ਹਾਈਵੇ ’ਤੇ ਐਕਟਿਵਾ ਮਾਂ ਤੇ ਬੱਚਿਆਂ ਨੂੰ ਸਕੂਲੀ ਬੱਸ ਵੱਲੋਂ ਟੱਕਰ ਮਾਰਨ ਦੀ ਖਬਰ ਐ। ਹਾਦਸੇ ਵਿਚ ਇਕ 13 ਸਾਲਾ ਬੱਚੀ ਦੀ ਮੌਤ ਹੋ ਗਈ ਐ। ਜਾਣਕਾਰੀ ਅਨੁਸਾਰ ਔਰਤ ਤਿੰਨ ਬੱਚਿਆਂ ਨੂੰ ਐਕਟਿਵਾ ਤੇ ਸਕੂਲ ਛੱਡਣ ਜਾ ਰਹੀ ਸੀ ਕਿ ਰਸ਼ਤੇ ਵਿਚ ਪਿੱਛੋਂ ਆਉਂਦੀ ਸਕੂਲੀ ਬੱਸ ਨੇ ਉਨ੍ਹਾਂ ਦੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ 13 ਸਾਲਾ ਬੱਚੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here