ਅੰਮ੍ਰਿਤਸਰ ’ਚ ਔਰਤ ਨਾਲ ਛੇੜਛਾੜ ਨੂੰ ਲੈ ਕੇ ਝਗੜਾ; ਦੋਵੇਂ ਧਿਰਾਂ ਨੇ ਇਕ-ਦੂਜੇ ਖਿਲਾਫ ਗੰਭੀਰ ਇਲਜ਼ਾਮ

0
19

ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰਾ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਕਰਾਅ ਹੋ ਗਿਆ। ਇਕ ਦੌਰਾਨ ਇਕ ਧਿਰ ਨੇ ਬਾਹਰੋਂ ਬੰਦੇ ਮੰਗਵਾ ਤੇ ਦੂਜੀ ਧਿਰ ਤੇ ਹਮਲਾ ਕਰ ਦਿੱਤਾ। ਹਮਲੇ ਦੀ ਵਜ੍ਹਾਂ ਔਰਤ ਨਾਲ ਛੇੜਛਾੜ ਦੱਸਿਆ ਜਾ ਰਿਹਾ ਐ। ਦੋਵੇਂ ਧਿਰਾਂ ਨੇ ਇਕ ਦੂਜੇ ਖਿਲਾਫ ਗੰਭੀਰ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਐ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਜਾਂਚ ਤੋਂ ਬਾਅਦ ਬਣਦੀ ਕਾਰਵੀ ਦੀ ਗੱਲ ਕਹੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨੀਲ ਧੀਰ ਤੇ ਅਜੇ ਧੀਰ ਨੇ ਦੱਸਿਆ ਸਾਡੇ ਗਵਾਂਡੀਆਂ ਦੇ ਘਰ ਆਏ ਰਿਸ਼ਤੇਦਾਰਾਂ ਨੇ ਸਾਡੀ ਔਰਤ ਨਾਲ ਛੇੜਛਾੜ ਕੀਤੀ, ਜਦੋਂ ਉਲਾਮਾ ਲੈ ਕੇ ਗਏ ਤਾਂ ਉਹਨਾਂ ਵੱਲੋਂ ਮੁੰਡੇ ਬੁਲਾ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਅਸੀਂ ਭੱਜ ਕੇ ਆਪਣੀ ਜਾਨ ਬਚਾਈ। ਉਹਨਾਂ ਨੇ ਕਿਹਾ ਕਿ ਸਾਡੀ ਔਰਤ ਤੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਦੂਜੀ ਧਿਰ ਮਨਪ੍ਰੀਤ ਸਿੰਘ, ਸਿਮਰਜੀਤ ਕੌਰ ਨੇ ਆਪਣੇ ਤੇ ਲੱਗੇ ਇਲਜ਼ਾਮ ਨਕਾਰਦਿਆਂ ਕਿਹਾ ਕਿ ਸਾਡੇ ਘਰ ਵਿੱਚ ਬੱਚੇ ਦਾ ਜਨਮ ਦਿਨ ਸੀ ਤੇ ਸਾਡੇ ਰਿਸ਼ਤੇਦਾਰ ਸਾਡੇ ਘਰ ਆਏ, ਸੁਨੀਲ ਤੇ ਅਜੇ ਬਾਹਰੋਂ ਮੁੰਡੇ ਬੁਲਾ ਕੇ ਸਾਡੇ ਘਰ ਤੇ ਇੱਟੇ ਰੋੜਿਆਂ ਦੇ ਨਾਲ ਹਮਲਾ ਕੀਤਾ ਜਿਸ ਤੇ ਸਾਡੇ ਘਰ ਦੇ ਵਿੱਚ ਸਮਾਨ ਦੀ ਭੰਨਤੋੜ ਹੋਈ ਸਾਡੇ ਕੁਝ ਪਰਿਵਾਰਾਂ ਨੂੰ ਸੱਟਾਂ ਲੱਗੀਆਂ। ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੀ ਜਾਂਚ ਤੋਂ ਬਾਦ ਅਗਲੀ ਕਾਰਵਾਈ ਦੀ ਗੱਲ ਕਹੀ ਐ। ਪੁਲਿਸ ਨੇ ਇਸ ਮਾਮਲੇ ਵਿਚ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਐ।

LEAVE A REPLY

Please enter your comment!
Please enter your name here