
ਕਹਿੰਦੇ ਨੇ ਜਦੋਂ ਰੱਬ ਦਿੰਦਾ ਐ ਤਾਂ ਛੱਪਰ ਪਾੜ ਕੇ ਦਿੰਦਾ ਐ। ਅਜਿਹਾ ਕੁੱਝ ਵੀ ਵਾਪਰਿਆ ਐ ਲੁਧਿਆਣਾ ਵਾਸੀ ਇਕ ਗਰੀਬ ਪਰਿਵਾਰ ਨੇ ਨਾਲ, ਜਿਨ੍ਹਾਂ ਵੱਲੋਂ 500 ਰੁਪਏ ਵਿਚ ਖਰੀਦੀ ਗਈ ਲਾਟਰੀ ਦੀ ਟਿਕਟ ਵਿਚੋਂ 3 ਕਰੋੜ ਦਾ ਇਨਾਮ ਨਿਕਲਿਆ ਐ। ਇਨਾਮ ਜੇਤੂ ਮਹਿਲਾ ਇਕ ਗਰੀਬ ਪਰਿਵਾਰ ਨਾਲ ਸਬੰਧਤ ਐ ਅਤੇ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਪਰਿਵਾਰ ਪਾਲ ਰਹੀ ਸੀ। ਮਹਿਲਾ ਦੇ ਦੱਸਣ ਮੁਤਾਬਕ ਉਸ ਨੇ ਆਪਣੀ ਧੀ ਦੇ ਜਨਮ ਦਿਨ ਤੇ ਪਹਿਲੀ ਵਾਰ ਲਾਟਰੀ ਪਾਈ ਸੀ।

