
ਪੰਜਾਬ ਅੰਦਰ ਚੋਰ-ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਉਹ ਦਿਨ-ਦਿਹਾੜੇ ਚੋਰੀ ਤੇ ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਲੱਗੇ ਨੇ। ਅਜਿਹਾ ਹੀ ਮਾਮਲਾ ਮੋਗਾ ਦੇ ਕਸਬਾ ਬਾਗਾ ਪੁਰਾਣਾ ਤੋਂ ਸਾਹਮਣੇ ਆਇਆ ਐ, ਜਿੱਥੇ ਸੜਕ ’ਤੇ ਜਾ ਰਹੇ ਕਣਕ ਦੀਆਂ ਬੋਰੀਆਂ ਨਾਲ ਲੱਦੇ ਟਰੱਕ ਵਿਚੋਂ ਦੋ ਮੋਟਰ ਸਾਇਕਲ ਸਵਾਰ ਸ਼ਰੇਆਮ ਕਣਕ ਦੀ ਬੋਰੀ ਲਾਹ ਕਰ ਕੇ ਫਰਾਰ ਹੋ ਗਏ। ਟਰੱਕ ਵਿਚੋਂ ਬੋਰੀ ਲਾਹੇ ਜਾਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸੀਸੀਟੀਵੀ ਤਸਵੀਰਾਂ ਵਿਚ ਇਕ ਨੌਜਵਾਨ ਟਰੱਕ ਵਿਚ ਚੜ੍ਹ ਕੇ ਬੋਰੀ ਥੱਲੇ ਸੁੱਟਦਾ ਤੇ ਮੋਟਰ ਸਾਈਕਲ ਤੇ ਬੈਠ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ।

