
ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਬਾਹਰ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਐ। ਘਟਨਾ ਵਿਚ ਇਕ ਗੋਲੀ ਗੱਡੀ ਵਿਚ ਲੱਗੀ ਐ। ਗੋਲੀ ਚੱਲਣ ਦੀ ਵਜ੍ਹਾ ਕਾਰ ਨੂੰ ਸਾਈਡ ਦੇਣ ਨੂੰ ਲੈ ਕੇ ਹੋਈ ਬਹਿਸ਼ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਸਾਬਕਾ ਅਕਾਲੀ ਆਗੂ ਅਨਵਰ ਮਸੀਹ ਦਾ ਪੁੱਤਰ ਜੋਇਲ ਅਨਵਰ ਮਸੀਹ ਆਪਣੇ ਪਰਿਵਾਰ ਸਮੇਤ ਜਾ ਰਿਹਾ ਸੀ ਕਿ ਰਸਤੇ ਵਿਚ ਅਣਪਛਾਤੇ ਕਾਰ ਸਵਾਰਾਂ ਨਾਲ ਸਾਈਡ ਲੈਣ ਨੂੰ ਲੈ ਕੇ ਕਹਾਸੁਣੀ ਹੋ ਗਈ, ਜਿਸ ਤੋਂ ਬਾਦ ਕਾਰ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਘਨਟਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਇਲਾਕੇ ਅੰਦਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ। ਪੁਲਿਸ ਨੇ ਫਰਾਰ ਮੁਲਜਮਾਂ ਨੂੰ ਟਰੇਸ ਕਰ ਕੇ ਛੇਤੀ ਕਾਬੂ ਕਰ ਲੈਣ ਦਾ ਭਰੋਸਾ ਦਿਵਾਇਆ ਐ।

