
ਬਟਾਲਾ ਵਾਸੀ ਫੌਜੀ ਜਵਾਨ ਨੇ ਸਮਾਜ ਸੇਵੀਆਂ ਤੇ ਦਾਨੀ ਸੱਜਣਾਂ ਅੱਗੇ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਮਦਦ ਲਈ ਅਪੀਲ ਕੀਤੀ ਐ। ਫੌਜ ਦੀ ਡਿਊਟੀ ਕਰ ਰਹੇ ਫੌਜੀ ਹਰਪ੍ਰੀਤ ਸਿੰਘ ਦੇ ਪੁੱਤਰ ਦੇ ਇਲਾਜ ਲਈ ਕਰੋੜਾਂ ਰੁਪਏ ਚਾਹੀਦੇ ਹਨ। ਛੋਟੀ ਉਮਰ ਦਾ ਪੁੱਤਰ ਅਜਿਹੀ ਭਿਆਨਕ ਬਿਮਾਰੀ ਤੋਂ ਪੀੜਤ ਐ, ਜਿਸ ਦਾ ਇਲਾਜ ਕੇਵਲ ਅਮਰੀਕਾ ਵਿਚ ਹੀ ਹੋ ਸਕਦਾ ਐ। ਇਲਾਜ ਤੇ ਖਰਚ ਘੱਟੋਂ ਘੱਟ 27 ਕਰੋੜ ਆਵੇ, ਜਿਸ ਕਾਰਨ ਫੌਜੀ ਜਵਾਨ ਨੇ ਲੋਕਾਂ ਅੱਗੇ ਮਦਦ ਲਈ ਗੁਹਾਰ ਲਾਈ ਐ। ਫੌਜੀ ਜਵਾਨ ਦੇ ਦੱਸਣ ਮੁਤਾਬਕ ਹੁਣ ਤਕ 4 ਕਰੋੜ ਇਕੱਠੇ ਹੋ ਗਏ ਨੇ ਬਾਕੀ ਵੀ ਛੇਤੀ ਇਕੱਠੇ ਹੋਣ ਦੀ ਉਮੀਦ ਐ।
ਫੌਜੀ ਹਰਪ੍ਰੀਤ ਸਿੰਘ ਪੁੱਤਰ ਦੀ ਜਾਨ ਬਚਾਉਣ ਖਾਤਰ ਸਮਾਜ ਸੇਵੀਆਂ ਦੀ ਮਦਦ ਨਾਲ ਪਿੰਡ-ਪਿੰਡ ਤੇ ਸ਼ਹਿਰ ਸ਼ਹਿਰ ਜਾ ਕੇ ਮਦਦ ਮੰਗ ਰਿਹਾ ਐ। ਬਟਾਲਾ ਦੀ ਐਨਜੀਓ ਮੇਰੀ ਮਾਂ ਦੇ ਮੁੱਖ ਸੇਵਾਦਾਰ ਵਿਕਾਸ ਮਹਿਤਾ ਦੇ ਸਹਿਯੋਗ ਦੇ ਨਾਲ ਫੌਜੀ ਹਰਪ੍ਰੀਤ ਸਿੰਘ ਨੇ ਬਟਾਲਾ ਵਾਸੀਆਂ ਬੇਟੇ ਦੇ ਇਲਾਜ ’ਚ ਯੋਗਦਾਨ ਪਾਉਣ ਲਈ ਅਪੀਲ ਕੀਤੀ। ਲੋਕਾਂ ਨੇ ਆਪਣ ਵਿੱਤੀ ਹਾਲਤਾਂ ਮੁਤਾਬਕ ਫੌਜੀ ਹਰਪ੍ਰੀਤ ਸਿੰਘ ਦੀ ਮਦਦ ਕੀਤੀ ਜਾ ਰਹੀ ਐ।
ਫੌਜੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਚਾਰ ਕਰੋੜ ਰੁਪਏ ਇਕੱਠੇ ਹੋ ਚੁੱਕੇ ਹਨ ਅਤੇ ਅਜੇ ਵੀ 23 ਕਰੋੜ ਹੋਰ ਚਾਹੀਦੇ ਹਨ ਜਿਸ ਲਈ ਉਹ ਸਮਾਜ ਸੇਵੀਆਂ ਤੋਂ ਇਲਾਵਾ ਵੱਡੇ ਵੱਡੇ ਕਾਰੋਬਾਰੀਆਂ ਕੋਲ ਵੀ ਮਦਦ ਲਈ ਜਾ ਰਿਹਾ ਹੈ ਅਤੇ ਉਸਨੂੰ ਇਹ ਪੂਰੀ ਉਮੀਦ ਹੈ ਕਿ ਉਹ ਆਪਣੇ ਪੁੱਤਰ ਦੇ ਇਲਾਜ ਲਈ ਲੋੜੀਂਦੀ ਰਕਮ ਇਕੱਠੀ ਕਰ ਸਕੇਗਾ।

