ਦਿੜ੍ਹਬਾ ਦੇ ਪਿੰਡ ਕਾਕੁਵਾਲਾ ਨੇੜੇ ਭਿਆਨਕ ਹਾਦਸਾ; ਬੀਐਮਡਬਲਿਊ ਨੂੰ ਅੱਗ ਨਾਲ 2 ਦੀ ਮੌਤ, 3 ਜ਼ਖਮੀ

0
38

ਸੰਗਰੂਰ ਅਧੀਨ ਆਉਂਦੇ ਦਿੜ੍ਹਬਾ ਦੇ ਪਿੰਡ ਕਾਕਵਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਤੇ 3 ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਐ। ਇਹ ਹਾਦਸਾ ਬੀਐਮਡਬਲਿਊ ਕਾਰ ਦੇ ਟੈਂਕਰ ਨਾਲ ਟਕਰਾਉਣ ਕਾਰਨ ਵਾਪਰਿਆ ਐ। ਜਾਣਕਾਰੀ ਅਨੁਸਾਰ 5 ਨੌਜਵਾਨ ਬੀਐਮਡਬਲਿਊ ਕਾਰ ਵਿਚ ਸਵਾਰ ਹੋ ਕੇ ਪਾਤੜਾਂ ਤੋਂ ਦਿੜ੍ਹਬਾ ਆ ਰਹੇ ਸਨ ਕਿ ਤੇਜ਼ ਰਫਤਾਰ ਹੋਣ ਕਾਰਨ ਕਾਰ ਟਰਾਲੇ ਅਤੇ ਇੱਕ ਗੱਡੀ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ ਅਤੇ ਕਾਰ ਨੂੰ ਅੱਗ ਲੱਗ ਗਈ। ਲੋਕਾਂ ਨੇ ਜ਼ਖਮੀਆਂ ਨੂੰ ਕੱਢ ਕੇ ਪਾਤੜਾਂ ਦੇ ਹਸਪਤਾਲ ਪਹੁੰਚਾਇਆ, ਜਿੱਥੇ ਦੋ ਦੀ ਮੌਤ ਹੋ ਗਈ ਜਦਕਿ ਤਿੰਨ ਜਣਿਆਂ ਨੂੰ ਗੰਭੀਰ ਹਾਲਤ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ ਐ।

ਮ੍ਰਿਤਕ ਨੌਜਵਾਨਾਂ ਵਿਚੋਂ ਇੱਕ ਦਿੜ੍ਹਬਾ ਦਾ ਅਤੇ ਇੱਕ ਨਜਦੀਕੀ ਪਿੰਡ ਉਭਿਆ ਦਾ ਹੈ ਅਤੇ ਦੋਨੋਂ 20 ਕੂ ਸਾਲ ਦੇ ਲਗਭਗ ਉਮਰ ਦੇ ਸਨ। ਮ੍ਰਿਤਕਾਂ ਦੀਆਂ ਦੇਹਾਂ ਸਮਾਣਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖੀਆਂ ਗਈਆਂ ਨੇ।  ਪ੍ਰਤੱਖਦਰਸ਼ੀਆਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਉਲਟਦੀ ਹੋਈ ਡਿਵਾਈਡਰ ਪਾਰ ਕਰਕੇ ਦੂਜੀ ਲੇਨ ਵਿੱਚ ਜਾ ਡਿੱਗੀ ਅਤੇ ਕੁਝ ਸੈਕਿੰਡਾਂ ਵਿੱਚ ਹੀ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ।

LEAVE A REPLY

Please enter your comment!
Please enter your name here