Uncategorized ਜਲਾਲਾਬਾਦ ’ਚ ਹਾਈਵੇ ’ਤੇ ਦੇਖਣ ਨੂੰ ਮਿਲਿਆ ਹਾਈ ਵੋਲਟੇਜ਼ ਡਰਾਮਾ/ ਕਬਜ਼ੇ ਹਟਾਉਣ ਦੌਰਾਨ ਟਰੈਕਟਰ ਮੂਹਰੇ ਲੰਮਾ ਪਿਆ ਦੁਕਾਨਦਾਰ/ ਅਧਿਕਾਰੀਆਂ ਨੇ ਸਾਮਾਨ ਚੁੱਕਣ ਲਈ ਦਿੱਤੀ ਆਖਰੀ ਚਿਤਾਵਨੀ By admin - May 10, 2025 0 6 Facebook Twitter Pinterest WhatsApp ਜਲਾਲਾਬਾਦ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਆਈ ਨਗਰ ਨਿਗਮ ਟੀਮ ਦੀ ਦੁਕਾਨਦਾਰਾਂ ਨਾਲ ਬਹਿਸ਼ ਹੋ ਗਈ। ਇਸ ਦੌਰਾਨ ਇਕ ਦੁਕਾਨਦਾਰ ਨੇ ਨਿਗਮ ਦੇ ਟਰੈਕਟਰ ਅੱਗੇ ਲੰਮਾ ਪੈ ਕੇ ਹਾਈ ਵੋਲਟੇਜ ਡਰਾਮਾ ਵੀ ਕੀਤਾ। ਤਸਵੀਰਾਂ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਦੀਆਂ ਨੇ, ਜਿੱਥੇ ਨਗਰ ਕੌਂਸਲ ਦੀ ਟੀਮ ਹਾਈਵੇ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਪਹੁੰਚੀ ਹੋਈ ਸੀ। ਇਸੇ ਦੌਰਾਨ ਜਦੋਂ ਨਿਗਮ ਟੀਮ ਨੇ ਇਕ ਦੁਕਾਨਦਾਰ ਵੱਲੋਂ ਸੜਕ ਕੰਢੇ ਕੀਤਾ ਨਾਜਾਇਜ਼ ਕਬਜ਼ਾ ਹਟਾਉਣਾ ਸ਼ੁਰੂ ਕੀਤਾ ਤਾਂ ਅਨਾਜ ਮੰਡੀ ਦੇ ਗੇਟ ਸਾਹਮਣੇ ਇੱਕ ਲੱਕੜ ਦੇ ਡੀਪੂ ਵਾਲੇ ਸ਼ਖਸ ਨੇ ਟਰੈਕਟਰ ਦੇ ਅੱਗੇ ਲੰਮਾ ਪੈ ਕੇ ਹਾਈ ਵੋਲਟੇਜ ਡਰਾਮਾ ਸ਼ੁਰੂ ਦਿੱਤਾ। ਇਸ ਸਖਸ਼ ਵੱਲੋਂ ਆਪਣੀ ਦੁਕਾਨ ਤੋਂ ਹਾਈਵੇ ਤੱਕ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਮੌਕੇ ਤੇ ਮੌਜੂਦ ਨਗਰ ਕੌਂਸਲ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਅਤੇ ਟਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਉਹ ਵਾਰ-ਵਾਰ ਅਪੀਲ ਕਰ ਰਹੇ ਨੇ ਪਰ ਦੁਕਾਨਦਾਰਾਂ ਨੇ ਕੋਈ ਅਮਲ ਨਹੀਂ ਕੀਤਾ ਅਤੇ ਅੱਜ ਜਦੋਂ ਉਹ ਕਾਰਵਾਈ ਲਈ ਆਏ ਨੇ ਤਾਂ ਹੋਰ ਸਮੇਂ ਦੀ ਮੰਗ ਕੀਤੀ ਜਾ ਰਹੀ ਐ। ਇਸ ਤੋਂ ਬਾਅਦ ਨਗਰ ਕੌਂਸਲ ਅਧਿਕਾਰੀਆਂ ਨੇ ਕਬਜਾਕਾਰਾਂ ਨੂੰ ਕਬਜ਼ੇ ਹਟਾਉਣ ਦੀ ਆਖਰੀ ਚਿਤਾਵਨੀ ਦਿੰਦਿਆਂ ਕਿਹਾ ਕਿ ਕੱਲ੍ਹ ਤੋਂ ਇਹ ਮੁਹਿੰਮ ਮੁੜ ਸ਼ੁਰੂ ਕੀਤੀ ਜਾਵੇਗੀ ਅਤੇ ਜੇਕਰ ਕਬਜ਼ੇ ਨਾ ਹਟਾਏ ਗਏ ਤਾਂ ਸਾਰਾ ਸਾਮਾਨ ਜਬਤ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਵੇਗੀ।