
ਗੁਰੂ ਨਗਰੀ ਅੰਮ੍ਰਿਤਸਰ ਵਿਖੇ ਚੋਰਾਂ ਦੀਆਂ ਸਰਗਰਮੀਆਂ ਨੇ ਲੋਕਾਂ ਦੀ ਨੱਕ ਵਿਚ ਦੰਮ ਕਰ ਰੱਖਿਆ ਐ। ਅਜਿਹੇ ਹੀ ਇਕ ਮਾਮਲੇ ਵਿਚ ਚੋਰਾਂ ਨੇ ਇਕ ਮਸ਼ਹੂਰ ਵਕੀਲ ਦੇ ਘਰ ਨੂੰ ਨਿਸ਼ਾਨਾ ਬਣਾਉਣ ਘਰ ਅੰਦਰੋਂ ਨਕਦੀ, ਗਹਿਣੇ ਤੇ ਲਾਇਸੰਸੀ ਹਥਿਆਰ ਤੇ ਹੱਥ ਸਾਫ ਕੀਤਾ ਐ। ਵਕੀਲ ਦੇ ਦੱਸਣ ਮੁਤਾਬਕ ਉਹ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ ਸ਼ਾਮਲ ਹੋਣ ਗਏ ਸਨ ਕਿ ਪਿਛੋਂ ਘਰ ਅੰਦਰ ਦਾਖਲ ਹੋਏ ਚੋਰ ਲੱਖਾਂ ਰੁਪੇ ਨਕਦੀ, ਗਹਿਣੇ ਤੇ ਘਰ ਅੰਦਰ ਪਿਆ ਪਿਸਤੌਲ ਚੋਰੀ ਕਰ ਕੇ ਲੈ ਗਏ ਨੇ। ਜਾਂਦੇ ਹੋਏ ਪਿਸਟਲ ਦਾ ਲਾਇਸੈਂਸ ਤੇ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ ਹਨ। ਵਕੀਲ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਨੇ ਕਿਹਾ ਕਿ ਘਟਨਾ ਸ਼ਨੀਵਾਰ ਦੀ ਹੈ, ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ। ਜਦੋਂ ਉਹ ਸੋਮਵਾਰ ਨੂੰ ਘਰ ਵਾਪਸ ਪਹੁੰਚੇ ਤਾਂ ਘਰ ਦੇ ਦਰਵਾਜ਼ੇ ਅਤੇ ਸਮਾਨ ਬਿਖਰਾ ਪਿਆ ਸੀ। ਸ਼ੱਕ ਦੇ ਆਧਾਰ ‘ਤੇ ਜਦ ਉਹਨਾਂ ਨੇ ਸੀਸੀਟੀਵੀ ਚੈਕ ਕਰਨਾ ਚਾਹਿਆ ਤਾਂ ਪਤਾ ਲੱਗਿਆ ਕਿ ਚੋਰ ਡੇਵੀਆਰ ਤੱਕ ਉਤਾਰ ਕੇ ਨਾਲ ਲੈ ਗਏ ਹਨ।
ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਹਫਤਾ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਦੋਸ਼ੀਆਂ ਦੀ ਸ਼ਨਾਖ਼ਤ ਕਰਕੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਹੈ, ਪਰ ਫਿਰ ਵੀ ਗ੍ਰਿਫਤਾਰੀ ਨਾ ਹੋਣ ‘ਤੇ ਉਹਨਾਂ ਨੇ ਪ੍ਰਸ਼ਾਸਨ ‘ਤੇ ਵੱਡੇ ਸਵਾਲ ਚੁੱਕੇ ਹਨ।
ਦੂਸਰੇ ਪਾਸੇ ਪ੍ਰਸ਼ਾਸਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਜਾਂਚ ਤੇਜ਼ੀ ਨਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

