ਅੰਮ੍ਰਿਤਸਰ ’ਚ ਤਾਰ ਤਾਰ ਹੋਇਆ ਵਿਆਹ ਦਾ ਪਵਿੱਤਰ ਰਿਸ਼ਤਾ; ਹੋਟਲ ’ਚ ਛਾਪਾ ਮਾਰ ਕੇ ਗੈਰ-ਮਰਦ ਨਾਲ ਫੜੀ ਪਤਨੀ; ਮੌਕੇ ’ਤੇ ਬੁਲਾਈ ਪੁਲਿਸ ਤੇ ਪੇਕਾ ਪਰਿਵਾਰ

0
13

ਅੰਮ੍ਰਿਤਸਰ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ ਤਾਰ ਕਰਦੀ ਖਬਰ ਸਾਹਮਣੇ ਆਈ ਐ। ਇੱਥੇ ਇਕ ਪਤੀ ਵੱਲੋਂ ਆਪਣੀ ਪਤਨੀ ਨੂੰ ਹੋਟਲ ਦੇ ਕਮਰੇ ਵਿਚੋਂ ਦੂਜੇ ਮਰਦ ਨਾਲ ਕਾਬੂ ਕੀਤਾ ਐ। ਪਤੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਵਿਆਹ 15 ਸਾਲਾ ਪਹਿਲਾਂ ਹੋਇਆ ਸੀ ਅਤੇ 2 ਬੱਚੇ ਨੇ। ਉਸ ਨੇ ਅੱਗੇ ਕਿਹਾ ਕਿ ਉਸਦੀ ਪਤਨੀ ਦੇ ਚਾਲ-ਚੱਲਣ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਕਲੇਸ਼ ਪਿਆ ਸੀ। ਇਸੇ ਦੌਰਾਨ ਅੱਜ ਉਸ ਨੇ ਆਪਣੀ ਪਤਨੀ ਨੂੰ ਇਕ ਗੈਰ ਮਰਦ ਨਾਲ ਹੋਟਲ ਦੇ ਕਮਰੇ ਵਿਚੋਂ ਫੜਿਆ ਐ। ਪੀੜਤ ਨੇ ਮੌਕੇ ਤੇ ਪੁਲਿਸ ਨੂੰ ਸੂਚਿਤ ਕਰਨ ਤੋਂ ਇਲਾਵਾ ਪਤਨੀ ਦੇ ਪੇਕਾ ਪਰਿਵਾਰ ਨੂੰ ਵੀ ਬੁਲਾਇਆ ਗਿਆ ਐ। ਪੁਲਿਸ ਨੇ ਪਤੀ ਦੇ ਇਲਜਾਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਪਤੀ ਰਵੀ ਗੁਲਾਟੀ ਨੇ ਦਸਿਆ ਕਿ ਉਸਦਾ ਵਿਆਹ 2010 ਵਿਚ ਦਸੂਹਾ ਵਾਸੀ ਹਿਮਾਨੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਸਾਲ ਬਾਦ ਹੀ ਇਸਨੂੰ ਪ੍ਰੇਮੀ ਨਾਲ ਗਲਬਾਤ ਕਰਦਿਆ ਫੜਿਆ ਗਿਆ ਸੀ ਪਰ ਦੋਵੇਂ ਪਰਿਵਾਰਾਂ ਨੇ ਭਵਿੱਖ ਵਿਚ ਅਜਿਹੀ ਗਲਤੀ ਨਾ ਹੋਣ ਭਰੋਸਾ ਦਿੰਦਿਆਂ ਮਾਮਲਾ ਦਬਾ ਦਿੱਤਾ ਸੀ। ਉਸ ਨੇ ਵੀ ਆਪਣੇ ਦੋ ਬੱਚਿਆ ਦੇ ਭਵਿਖ ਨੂੰ ਦੇਖਦਿਆ ਮੁੜ ਤੋਂ ਉਸਨੂੰ ਘਰ ਲੈ ਆਂਦਾ ਪਰ ਹੁਣ ਵਿਆਹ ਤੋਂ 15 ਸਾਲ ਬਾਦ ਮੇਰੀ ਪਤਨੀ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਈ ਅਤੇ ਅੱਜ ਉਸਦੇ ਐਕਟਿਵਾ ਤੇ ਘਰੋਂ ਜਾਣ ਪਿਛੋਂ ਮੈ ਗੱਡੀ ਵਿਚ ਲੱਗੇ ਜੀਪੀਆਰਐਸ ਦੀ ਮਦਦ ਨਾਲ ਪਿੱਛਾ ਕਰਦਿਆ ਪਤਨੀ ਨੂੰ ਰੰਗੀ ਹੱਥੀ ਪ੍ਰੇਮੀ ਨਾਲ ਫੜਿਆ ਐ ਅਤੇ ਇਸ ਦੇ  ਪਰਿਵਾਰ ਨੂੰ ਫੋਨ ਕਰ ਕੇ ਮੌਕੇ ਤੇ ਬੁਲਾਇਆ ਐ।

ਉਧਰ ਇਸ ਮੌਕੇ ਪਹੁੰਚੀ ਪੁਲਿਸ ਦਾ ਇਸ ਸੰਬਧੀ ਇਹ ਕਹਿਣਾ ਹੈ ਕਿ ਉਹਨਾ ਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਵਿਚ ਵਿਵਾਦ ਦੇ ਚਲਦਿਆ ਇਥੇ ਦੇਖਣ ਵਿਚ ਆਇਆ ਹੈ ਕਿ ਪਤਨੀ ਆਪਣੇ ਪ੍ਰੇਮੀ ਨਾਲ ਹੌਟਲ ਪਹੁੰਚੀ ਸੀ ਤੇ ਪਤੀ ਵੱਲੋਂ ਮੌਕੇ ਤੇ ਪਹੁੰਚ ਉਸਨੂੰ ਫੜੀਆ ਗਿਆ ਹੈ ਅਤੇ ਪਤਨੀ ਦਾ ਕਹਿਣਾ ਹੈ ਕਿ ਉਸਨੇ ਹੁਣ ਪ੍ਰੇਮੀ ਨਾਲ ਰਹਿਣਾ ਹੈ, ਬਾਕੀ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਵਾਗੇ।

LEAVE A REPLY

Please enter your comment!
Please enter your name here