ਫਿਰੋਜ਼ਪੁਰ ਵੱਲੋਂ ਕਤਲ ਦੇ ਮੁਲਜ਼ਮ ਦਾ ਐਨਕਾਊਟਰ; ਆਰਐਸਐਸ ਆਗੂ ਦੇ ਪੋਤਰੇ ਦਾ ਹੋਇਆ ਸੀ ਕਤਲ; ਹੁਣ ਤਕ ਤਿੰਨ ਜਣਿਆਂ ਦੀ ਹੋ ਚੁੱਕੀ ਐ ਗ੍ਰਿਫਤਾਰੀ

0
16

ਫਿਰੋਜ਼ਪੁਰ ਪੁਲਿਸ ਵੱਲੋਂ ਆਰਐਸਐਸ ਆਗੂ ਦੇ ਪੋਤੇ ਦੇ ਕਤਲ ਮਾਮਲੇ ਵਿਚ ਇਕ ਹੋਰ ਮੁਲਜਮ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਜਤਿਨ ਕਾਲੀ ਵਜੋਂ ਹੋਈ ਐ ਜੋ ਇਸ ਕਤਲ ਕਾਡ ਦਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਪੁਲਿਸ ਨੇ ਸੂਹ ਦੇ ਆਧਾਰ ਤੇ ਮੁਲਜਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਕਾਬੂ ਕੀਤਾ ਐ। ਪੁਲਿਸ ਨੇ ਮੁਲਜਮ ਨੂੰ ਹਸਪਤਾਲ ਦਾਖਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਦੱਸਣਯੋਗ ਐ ਕਿ ਬੀਤੇ ਦਿਨੀਂ ਫਿਰੋਜ਼ਪੁਰ ਦੇ ਮੋਚੀ ਬਜਾਰ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਆਰਐਸਐਸ ਆਗੂ ਦੇ ਪੋਤੇ ਨਵੀਨ ਅਰੋੜਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ, ਜਿਸਤੋਂ ਬਾਅਦ ਲਗਾਤਾਰ ਪੁਲਿਸ ਪ੍ਰਸਾਸਨ ਤੇ ਸੁਰੱਖਿਆ ਨੂੰ ਲੈਕੇ ਵੀ ਵੱਡੇ ਸਵਾਲ ਉੱਠੇ ਸਨ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫਿਰੋਜ਼ਪੁਰ ਪੁਲਿਸ ਕੱਲ੍ਹ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਸੀ ਅਤੇ ਬੀਤੀ ਦੇ ਰਾਤ ਇੱਕ ਹੋਰ ਵਿਅਕਤੀ ਦਾ ਐਨਕਾਊਂਟਰ ਕੀਤਾ ਗਿਆ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਘਟਨਾ ਦਾ ਮੁੱਖ ਸਰਗਨਾ ਜਤਿਨ ਕਾਲੀ ਪਿੰਡ ਆਰਿਫ਼ ਕੇ ਵਾਲੀ ਸਾਇਡ ਜਾ ਰਿਹਾ ਹੈ। ਜਦ ਪੁਲਿਸ ਪਾਰਟੀ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਤਿਨ ਕਾਲੀ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਦ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇਕ ਗੋਲੀ ਮੁਲਜਮ ਦੇ ਵੀ ਲੱਗੀ ਐ, ਜਿਸ ਨੂੰ ਹਸਪਤਾਲ ਲਿਆਂਦਾ ਗਿਆ ਹੈ।

LEAVE A REPLY

Please enter your comment!
Please enter your name here