ਅਕਾਲੀ ਦਲ ਨੇ ਟਰਾਲੀ ਚੋਰੀ ਮਾਮਲੇ ’ਚ ਘੇਰੀ ਸਰਕਾਰ; ਸਰਕਾਰੀ ਮਕਾਨ ’ਚੋਂ ਮਿਲੇ ਸਮਾਨ ‘ਤੇ ਚੁੱਕੇ ਸਵਾਲ; ਟਰਾਲੀ ਚੋਰਾਂ ਖਿਲਾਫ਼ ਨਿਰਪੱਖ ਜਾਂਚ ਦੀ ਕੀਤੀ ਮੰਗ

0
9

ਸ਼੍ਰੋਮਣੀ ਅਕਾਲੀ ਦਲ ਨੇ ਟਰਾਲੀ ਚੋਰੀ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਬੁਲਾਰਾ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਅੰਦਰ ਇਹ ਪਹਿਲੀ ਵਾਰ ਹੋਇਆ ਐ ਕਿ ਕਿਸਾਨਾਂ ਦਾ ਚੋਰੀ ਹੋਇਆ ਸਾਮਾਨ ਸੱਤਾਧਾਰੀ ਧਿਰ ਦੇ ਆਪਣੇ ਹੀ ਬੰਦਿਆਂ ਦੇ ਘਰੋਂ ਲੱਭ ਰਿਹਾ ਹੋਵੇ।

ਉਨ੍ਹਾਂ ਕਿਹਾ ਕਿ ਨਾਭਾ ਵਿਚ ਪੰਕਜ ਪੱਪੂ ਨਾਮ ਦੇ ਇਕ ਸਖਸ਼ ਦੀ ਸਰਕਾਰੀ ਰਿਹਾਇਸ਼ ਵਿਚੋਂ ਕਿਸਾਨਾਂ ਦਾ ਚੋਰੀ ਹੋਇਆ ਸਾਮਾਨ ਲੱਭ ਰਿਹਾ ਐ। ਉਨ੍ਹਾਂ ਕਿਹਾ ਕਿ ਇਸ ਲੱਭਤ ਤੋਂ ਸਪੱਸ਼ਟ ਹੋ ਗਿਆ ਐ ਕਿ ਕੁੱਤੀ ਚੋਰਾਂ ਨਾਲ ਮਿਲੀ ਹੋਈ ਐ ਅਤੇ ਸ਼ੰਭੂ ਬਾਰਡਰ ਤੋਂ ਸਾਰਾ ਸਮਾਨ ਸਰਕਾਰ ਨੇ ਹੀ ਚੋਰੀ ਕੀਤਾ ਸੀ।

ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰੀ ਕੋਠੀ ਵਿਚੋਂ ਇਹ ਸਾਮਾਨ ਮਿਲਿਆ ਐ, ਉਹ ਵੀ ਧੱਕੇ ਨਾਲ ਦੱਬੀ ਹੋਈ ਐ। ਉਨ੍ਹਾਂ ਕਿਹਾ ਕਿ ਪੰਕਜ ਪੱਪੂ ਨਾਭਾ ਨਗਰ ਕੌਂਸਲ ਪ੍ਰਧਾਨ ਦਾ ਪਤੀ ਐ ਅਤੇ ਉਸ ਤੇ ਕਈ ਮਾਮਲੇ ਦਰਜ ਨੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਕਜ ਪੱਪੂ ਵਰਗੇ ਬੰਦਿਆਂ ਖਿਲਾਫ ਕਾਰਵਾਈ ਨਾ ਕਰਨ ਬਾਰੇ ਜਵਾਬ ਦੇਣਾ ਚਾਹੀਦਾ ਐ।

LEAVE A REPLY

Please enter your comment!
Please enter your name here