
ਲੁਧਿਆਣਾ ਦੇ ਅਪਰਾ-ਬੰਗਾ ਰੋਡ ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਤੂੜੀ ਵਾਲੀ ਟਰੈਕਟਰ-ਟਰਾਲੀ, ਟੈਪੋ ਟਰੈਵਲਰ ਤੇ ਟਰੱਕ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਟੈਂਪੋ ਟਰੈਵਲਰ ਸਵਾਰ ਦੋ ਜਣੇ ਜਖਮੀ ਹੋ ਗਏ। ਇਸ ਦੌਰਾਨ ਇਕ ਟਰੈਕਟਰ ਡਰਾਈਵਰ ਤੇ ਦੋ ਹੋਰ ਨੌਜਵਾਨ ਵੀ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਫਿਲੌਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ।
ਅੱਪਰਾ ਪੋਸਟ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਟਰੈਕਟਰ-ਟਰਾਲੀ ਬੰਗਾ ਤੋਂ ਆ ਰਹੀ ਸੀ, ਜਦੋਂ ਕਿ ਟੈਂਪੋ ਟਰੈਵਲਰ ਅਫਾਸ ਤੋਂ ਵਾਪਸ ਆ ਰਿਹਾ ਸੀ। ਜਦੋਂ ਗੱਡੀ ਅੱਪਰਾ ਦੇ ਐਸਆਈਸੀਓ ਪੈਲੇਸ ਪਹੁੰਚੀ, ਤਾਂ ਟਰੈਕਟਰ ਸੰਤੁਲਨ ਗੁਆ ਬੈਠਾ ਅਤੇ ਟੈਂਪੋ ਟਰੈਵਲਰ ਨਾਲ ਟਕਰਾ ਗਿਆ। ਇਸ ਕਾਰਨ ਦੋ ਜ਼ਖਮੀ ਹੋ ਗਏ ਜਿੱਥੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਉੱਥੇ ਹੀ ਵਿੱਤੀ ਨੁਕਸਾਨ ਕਾਫ਼ੀ ਹੋਇਆ ਹੈ।

