ਪੰਜਾਬ ਸਮਰਾਲਾ ’ਚ ਤੇਜ਼ ਰਫਤਾਰੀ ਨੇ ਉਜਾੜਿਆ ਘਰ, ਮਾਂ ਦੀ ਮੌਤ, ਧੀ ਜ਼ਖਮੀ, ਮੱਥਾ ਟੇਕ ਕੇ ਘਰ ਆਉਂਦੀਆਂ ਨੂੰ ਮਾਰੀ ਟੱਕਰ By admin - November 17, 2025 0 16 Facebook Twitter Pinterest WhatsApp ਸਮਰਾਲਾ ਨੇੜੇ ਤੇਜ਼ ਰਫਤਾਰੀ ਨੇ ਇਕ ਹੱਸਦਾ-ਵੱਸਦਾ ਘਰ ਉਜਾੜ ਦਿੱਤਾ ਐ। ਘਟਨਾ ਸਮਰਾਲਾ ਨੇੜੇ ਪਿੰਡ ਬਰਧਾਲਾ ਦੀ ਐ, ਜਿੱਥੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਘਰ ਪਰਤ ਰਹੀਆਂ ਮਾਂ ਧੀ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 9 ਸਾਲਾ ਧੀ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਦੀ ਪਛਾਣ ਰਾਜਮੀਤ ਕੌਰ (34) ਵਾਸੀ ਕਰਤਾਰ ਨਗਰ ਖੰਨਾ ਤੇ ਜਖਮੀ ਦੀ ਪਛਾਣ ਸ੍ਰਿਸ਼ਟੀ ਕੌਰ (9) ਹੋਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਨੇ ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ ਮਾਂ ਤੇ ਧੀ ਦੇ ਉੱਪਰ ਟਰੱਕ ਚੜਾ ਦਿੱਤਾ ਜਿਸ ਕਾਰਨ ਮ੍ਰਿਤਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਨੌ ਸਾਲਾਂ ਬੱਟਰੱਕ ਮੈਂ ਕੁਚਲ ਦਿੱਤੀਆਂ। ਧੀ ਦੀਆਂ ਲੱਤਾਂ ਟਰੱਕ ਨੇ ਕੁਚਲ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਬਰਧਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਵਿੱਚ ਜੁੱਟ ਗਈ। ਮ੍ਰਿਤਕਾ ਦੇ ਰਿਸ਼ਤੇਦਾਰ ਜਗਜੀਤ ਸਿੰਘ ਕੂਨਰ ਨੇ ਦੱਸਿਆ ਕਿ ਮ੍ਰਿਤਕ ਔਰਤ ਅਤੇ ਉਸਦੀ ਬੱਚੀ ਸੰਗਰਾਂਦ ਮੌਕੇ ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ (ਕਟਾਣਾ ਸਾਹਿਬ) ਸਕੂਟੀ ਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਆਪਣੇ ਘਰ ਕਰਤਾਰ ਨਗਰ ਖੰਨਾ ਜਾ ਰਹੇ ਸਨ ਤਾਂ ਜਦੋਂ ਸਕੂਟੀ ਬਰਧਾਲਾ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਤੇਜ ਰਫ਼ਤਾਰ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟੀ ਬੇਕਾਬੂ ਹੋ ਗਈ ਤੇ ਟਰੱਕ ਚਾਲਕ ਨੇ ਤੇਜ਼ ਰਫ਼ਤਾਰ ਟਰੱਕ ਨੂੰ ਸਕੂਟੀ ਸਵਾਰ ਮਾਂ ਧੀ ਤੇ ਚੜਾ ਦਿੱਤਾ, ਜਿਸ ਕਾਰਨ ਸਕੂਟੀ ਚਾਲਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਮੌਕੇ ਤੇ ਮੌਤ ਹੋ ਗਈ। ਜਖਮੀ ਨੌ ਸਾਲਾ ਬੱਚੀ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਹਨਾਂ ਦੱਸਿਆ ਕਿ ਜਖਮੀ ਨੌ ਸਾਲਾ ਬੱਚੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਹਨ ਬੱਚੀ ਦੀ ਗੰਭੀਰ ਹਾਲਤ ਨੂੰ ਦੇਖ ਰਹੇ ਹੋਏ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਅੰਦਰ ਸੋਗ ਦੀ ਲਹਿਰ ਐ। ਮ੍ਰਿਤਕਾ ਦੇ ਪਰਿਵਾਰ ਨੇ ਸਰਕਾਰ ਤੋਂ ਸੜਕਾਂ ਤੇ ਤੇਜ਼ ਬੇਧਿਆਨੀ ਨਾਲ ਵਾਹਨ ਚਲਾਉਣ ਵਾਲਿਆਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਐ।