ਕਪੂਰਥਲਾ ਪੁਲਿਸ ਵੱਲੋਂ ਸਰਬਜੀਤ ਮਾਮਲੇ ਦੀ ਜਾਂਚ ਜਾਰੀ; ਪਾਸਪੋਰਟ ’ਚ ਜਾਣਕਾਰੀਆਂ ਦੀ ਜਾਂਚ ਕਰ ਰਹੀ ਐ ਪੁਲਿਸ

0
18

ਕਪੂਰਥਲਾ ਪੁਲਿਸ ਵੱਲੋਂ ਪਾਕਿਸਤਾਨ ਵਿਚ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਐ। ਪੁਲਿਸ ਸੂਤਰਾਂ ਮੁਤਾਬਕ ਸਰਬਜੀਤ ਕੌਰ ਦਾ ਪਾਸਪੋਰਟ ਜਲੰਧਰ ਪਾਸਪੋਰਟ ਦਫਤਰ ਤੋਂ ਜਾਰੀ ਹੋਇਆ ਸੀ, ਜਿਸ ਵਿਚ ਉਸ ਦਾ ਪਤਾ ਪਿੰਡ ਅਮਾਨੀਪੁਰ, ਜਿਲ੍ਹਾ ਕਪੂਰਥਲਾ ਦਰਜ ਐ। ਪੁਲਿਸ ਵੱਲੋਂ ਪਾਸਪੋਰਟ ਬਣਾਉਣ ਤੇ ਪਾਕਿਸਤਾਨ ਜਾਣ ਵੇਲੇ ਦਿੱਤੇ ਦਸਤਾਵੇਜਾਂ ਦੀ ਜਾਂਚ ਕੀਤੀ ਜਾ ਰਹੀ ਐ। ਪੁਲਿਸ ਨੇ ਜਾਂਚ ਤੋਂ ਬਾਅਦ ਜਾਣਕਾਰੀ ਜਨਤਕ ਕਰਨ ਦੀ ਗੱਲ ਕਹੀ ਐ।

ਦੱਸਣਯੋਗ ਐ ਕਿ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਸਰਬਜੀਤ ਕੌਰ ਪਾਕਿਸਤਾਨ ਵਿੱਚ ਗੁਰਪੁਰਬ ਮਨਾਉਣ ਲਈ ਗਏ ਸ਼ਰਧਾਲੂਆਂ ਨਾਲ ਪਾਕਿਸਤਾਨ ਗਈ ਸੀ ਪਰ ਵਾਪਸ ਨਹੀਂ ਪਰਤੀ। ਸਾਹਮਣੇ ਆਈਆਂ ਖਬਰਾਂ ਮੁਤਾਬਕ ਉਸ ਨੇ ਪਾਕਿਸਤਾਨ ਵਿਚ ਧਰਮ ਬਦਲ ਕੇ ਵਿਆਹ ਕਰਵਾ ਲਿਆ ਐ, ਜਿਸ ਤੋਂ ਬਾਅਦ ਕਪੂਰਥਲਾ ਪੁਲਿਸ ਵੱਲੋਂ ਉਸ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਪੁਲਿਸ ਸੂਤਰਾਂ ਮੁਤਾਬਕ ਸਰਬਜੀਤ ਕੌਰ ਦਾ ਪਾਸਪੋਰਟ ਜਲੰਧਰ ਪਾਸਪੋਰਟ ਦਫਤਰ ਦੁਆਰਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਸਦਾ ਪਤਾ ਅਮਾਨੀਪੁਰ,  ਕਪੂਰਥਲਾ ਦਰਜ ਐ।

ਪੁਲਿਸ ਦੇ ਦੱਸਣ ਮੁਤਾਬਕ ਸਰਬਜੀਤ ਕੌਰ ਖਿਲਾਫ ਕਪੂਰਥਲਾ ਦੇ ਸਿਟੀ ਪੁਲਿਸ ਸਟੇਸ਼ਨ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਦੋ ਮਾਮਲੇ ਦਰਜ ਕੀਤੇ ਗਏ ਸਨ ਅਤੇ ਇਕ ਮਾਮਲਾ ਬਠਿੰਡਾ ਵਿਖੇ ਵੀ ਦਰਜ ਸੀ, ਜਿਨ੍ਹਾਂ ਵਿਚੋਂ ਉਸ ਨੂੰ ਅਦਾਲਤ ਨੇ ਬਰੀ ਕਰ ਦਿਤਾ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਆਪਣੇ ਪਾਸਪੋਰਟ ਲਈ ਅਰਜ਼ੀ ਦਿੰਦੇ ਸਮੇਂ ਕਿਹੜੇ ਦਸਤਾਵੇਜ਼ ਜਮ੍ਹਾ ਕੀਤੇ ਸਨ, ਉਸਨੇ ਪੁਲਿਸ ਕਲੀਅਰੈਂਸ ਰਿਪੋਰਟ ਕਿੱਥੋਂ ਪ੍ਰਾਪਤ ਕੀਤੀ ਸੀ, ਅਤੇ ਕੀ ਦਸਤਾਵੇਜ਼ ਅਸਲੀ ਸਨ ਜਾਂ ਨਕਲੀ।

ਜਾਂਚ ਦੌਰਾਨ, ਇਹ ਵੀ ਸਾਹਮਣੇ ਆਇਆ ਕਿ ਉਸਨੇ ਪਾਕਿਸਤਾਨ ਇਮੀਗ੍ਰੇਸ਼ਨ ਫਾਰਮ ‘ਤੇ ਆਪਣਾ ਨਾਮ, ਕੌਮੀਅਤ ਜਾਂ ਪਾਸਪੋਰਟ ਨੰਬਰ ਸ਼ਾਮਲ ਨਹੀਂ ਕੀਤਾ ਸੀ, ਜਿਸ ਨਾਲ ਜਾਣਕਾਰੀ ਅਧੂਰੀ ਰਹਿ ਗਈ। ਕਪੂਰਥਲਾ ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਐ ਅਤੇ ਜਲਦੀ ਹੀ ਸਾਰੇ ਤੱਥ ਜਨਤਕ ਕੀਤੇ ਜਾਣਗੇ। ਭਾਵੇਂ ਪੁਲਿਸ ਨੇ ਸਰਬਜੀਤ ਕੌਰ ਦੇ ਪੁੱਤਰਾਂ ਵੱਲੋਂ ਕੁੱਝ ਵੀ ਦੱਸਣ ਤੋਂ ਇਨਕਾਰ ਕੀਤਾ ਐ ਪਰ ਖਬਰਾਂ ਮੁਤਾਬਕ ਉਸ ਦੇ ਪੁੱਤਰਾਂ ਦਾ ਕਹਿਣਾ ਐ ਕਿ ਸਰਬਜੀਤ ਕੌਰ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਸੀ ਅਤੇ ਉਹ ਕਾਫੀ ਸਮੇਂ ਤੋਂ ਪਰਿਵਾਰ ਨਾਲੋਂ ਵੱਖ ਰਹਿ ਰਹੀ ਸੀ।

LEAVE A REPLY

Please enter your comment!
Please enter your name here