
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਦੇ ਬਾਵਜੂਦ ਨੌਜਵਾਨੀ ਦੇ ਨਸ਼ਿਆਂ ਨਾਲ ਝੂੰਮਣ ਦੇ ਮਾਮਲੇ ਥੰਮ੍ਹ ਨਹੀਂ ਰਹੇ। ਤਾਜ਼ਾ ਮਾਮਲਾ ਲੁਧਿਆਣਾ ਸ਼ਹਿਰ ਦੇ ਤਾਜਪੁਰ ਰੋਡ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਨੌਜਵਾਨ ਦੇ ਨਸ਼ੇ ਦੀ ਹਾਲਤ ਵਿਚ ਝੂੰਮਣ ਦੀ ਵੀਡੀਓ ਸਾਹਮਣੇ ਆਈ ਐ। ਮੌਕੇ ਤੇ ਮੌਜੂਦਾ ਲੋਕਾਂ ਮੁਤਾਬਕ ਵੀਡੀਓ ਵਿਚ ਦਿਖਾਈ ਦਿੰਦਾ ਨੌਜਵਾਨ ਪ੍ਰੀਤ ਨਗਰ ਇਲਾਕੇ ਦਾ ਰਹਿਣ ਵਾਲਾ ਐ ਅਤੇ ਦੋ ਬੱਚਿਆਂ ਦਾ ਬਾਪ ਐ। ਲੋਕਾਂ ਨੇ ਤਾਜਪੁਰ ਰੋਡ ਤੇ ਸ਼ਰੇਆਮ ਨਸ਼ੇ ਵਿੱਕਣ ਦੀ ਗੱਲ ਕਹੀ ਐ।
ਮੌਕੇ ਤੇ ਮੌਜੂਦ ਸਖਸ਼ ਦੇ ਦੱਸਣ ਮੁਤਾਬਕ ਇਲਾਕੇ ਅੰਦਰ ਨਸ਼ਿਆਂ ਦੀ ਵਿਕਰੀ ਤੇ ਵਰਤੋਂ ਲਗਾਤਾਰ ਜਾਰੀ ਐ। ਖਾਸ ਕਰ ਕੇ ਤਾਜਪੁਰ ਰੋਡ ਤੇ ਪੈਂਦੀ ਪੁਲੀ ਨੇੜੇ ਚਿੱਟਾ ਵੇਚਣ ਤੇ ਖਰੀਦਣ ਵਾਲਿਆਂ ਦੀ ਹਰ ਵੇਲੇ ਭੀੜ ਲੱਗੀ ਰਹਿੰਦੀ ਐ। ਵੀਡੀਓ ਵਿਚ ਦਿਖਾਈ ਦੇ ਰਹੇ ਨੌਜਵਾਨ ਬਾਰੇ ਉਸ ਨੇ ਕਿਹਾ ਕਿ ਉਹ ਇਸ ਨੂੰ ਕਾਫੀ ਸਮੇਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਐ।
ਉਨ੍ਹਾਂ ਕਿਹਾ ਕਿ ਇਹ ਨੌਜਵਾਨ ਸ਼ਹਿਰ ਦੇ ਪ੍ਰੀਤ ਨਗਰ ਇਲਾਕੇ ਦਾ ਵਾਸੀ ਐ ਅਤੇ ਵਿਆਹਿਆ ਹੋਇਆ ਐ। ਇਸ ਦੇ ਦੋ ਬੱਚੇ ਨੇ। ਇਸ ਨੇ ਨਸ਼ੇ ਛੱਡਣ ਦੀ ਹਾਮੀ ਵੀ ਭਰੀ ਸੀ ਪਰ ਅੱਜ ਫਿਰ ਨਸ਼ੇ ਦੀ ਹਾਲਤ ਵਿਚ ਝੂੰਮ ਰਿਹਾ ਐ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ੇ ਖਤਮ ਕਰਨ ਦੀ ਮੰਗ ਕੀਤੀ ਐ।

