
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਨੇ ਸਰਬਜੀਤ ਮਾਮਲੇ ਵਿਚ ਐਸਜੀਪੀਸੀ ਦੀ ਭੂਮਿਕਾ ਬਾਰੇ ਸਫਾਈ ਦਿੱਤਾ ਐ। ਇਸ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਐਸਜੀਪੀਸੀ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਦੇ ਨੰਬਰਦਾਰ ਅਰਜਨ ਸਿੰਘ ਦੇ ਭਰੋਸੇ ਤੇ ਹੀ ਸਰਬਜੀਤ ਨੂੰ ਆਪਣਾ ਪਾਸਪੋਰਟ ਗੁਰਦੁਆਰਾ ਬੇਰ ਸਾਹਿਬ ਵਿਖੇ ਜਮ੍ਹਾ ਕਰਵਾਉਣ ਨੂੰ ਕਿਹਾ ਸੀ। ਉਨ੍ਹਾਂ ਕਿਹਾ ਕਿ ਸਾਡਾ ਕੰਮ ਬਿਨੈਕਾਰ ਦੇ ਸਿੱਖ ਹੋਣ ਅਤੇ ਦੇ ਘਰ-ਬਾਹਰ ਬਾਰੇ ਜਾਣਕਾਰੀ ਇਕੱਤਰ ਕਰਨਾ ਹੁੰਦਾ ਐ ਜਦਕਿ ਕਿਸੇ ਦੇ ਅਪਰਾਧੀ ਹੋਣ ਸਮੇਤ ਦੂਜੀ ਜਾਂਚ ਸਰਕਾਰਾਂ ਦਾ ਕੰਮ ਐ।
ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਵੱਲੋਂ ਜਥੇਦਾਰ ਨਾਲ ਜਾਣ ਬਾਰੇ ਸੰਪਰਕ ਕਰਨ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਨੰਬਰਦਾਰ ਤੋਂ ਉਸ ਬਾਰੇ ਲੋੜੀਂਦੀ ਜਾਣਕਾਰੀ ਇਕੱਤਰ ਕੀਤੀ ਸੀ। ਨੰਬਰਦਾਰ ਨੇ ਹੀ ਉਸ ਦੇ ਪਿੰਡ ਵਿਚ ਰਹਿੰਦੀ ਹੋਣ ਤੇ ਪਾਕਿਸਤਾਨ ਵਿਚ ਯਾਤਰਾ ਤੇ ਜਾਣ ਬਾਰੇ ਜਾਣਕਾਰੀ ਦਿੱਤੀ ਸੀ।
ਉਸ ਨੇ ਅੱਗੇ ਕਿਹਾ ਕਿ ਸਰਬਜੀਤ ਦੇ ਲਾਪਤਾ ਹੋਣ ਬਾਅਦ ਉਹ ਉਸ ਦੇ ਘਰ ਗਈ ਸੀ ਅਤੇ ਉਸ ਦੇ ਪੁੱਤਰਾਂ ਨਾਲ ਵੀ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਉਸ ਨਾਲ ਬੋਲਚਾਲ ਨਾ ਹੋਣ ਦੀ ਗੱਲ ਕਹੀ ਸੀ। ਉਸ ਨੇ ਕਿਹਾ ਕਿ ਸਰਬਜੀਤ ਦੀ ਪਿੰਡ ਵਿਚ ਚੰਗੀ ਕੋਠੀ ਐ ਅਤੇ ਘਰ ਦੇ ਸਾਹਮਣੇ ਜ਼ਮੀਨ ਵੀ ਐ। ਘਰ ਦੇ ਹਾਲਾਤਾਂ ਤੋਂ ਉਹ ਚੰਗੇ ਪਰਿਵਾਰ ਵਿਚੋਂ ਲੱਗਦੀ ਸੀ।

