
ਥਾਣਾ ਫਿਲੌਰ ਪੁਲਿਸ ਨੇ ਅਟਵਾਲ ਹਾਊਸ ਗੋਲੀਕਾਂਡ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਘਟਨੇ ਦੇ ਮੁੱਖ ਦੋਸ਼ੀ ਰਿਤਿਸ਼ ਉਰਫ ਰਾਹੁਲ ਦੇ ਘਰੋਂ ਅਸਲਾ ਤੇ ਦੇਸੀ ਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਐ। ਜਾਣਕਾਰੀ ਅਨੁਸਾਰ ਪੁਲਿਸ ਨੇ ਅਦਾਲਤ ਤੋਂ ਆਗਿਆ ਲੈ ਕੇ ਘਟਨਾ ਤੋਂ ਬਾਅਦ ਫਰਾਰ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਪੁਲਿਸ ਨੇ ਇਕ ਰਾਇਫਲ, 5 ਕਾਰਤੂਸ, 1400 ਅਮਰੀਕੀ ਡਾਲਰ ਤੇ ਸਾਢੇ 5 ਲੱਖ ਭਾਰਤੀ ਕਰੰਸੀ ਬਰਾਮਦ ਕੀਤੀ ਐ। ਪੁਲਿਸ ਨੇ ਦੋਸ਼ੀ ਨੂੰ ਛੇਤੀ ਕਾਬੂ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਇੰਸਪੈਕਟਰ ਅਮਨ ਸੈਣੀ ਦੀ ਅਗਵਾਈ ਵਿੱਚ ਟੀਮ ਨੇ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਰਿਤਿਸ਼ ਉਰਫ ਰਾਹੁਲ ਪੁੱਤਰ ਪ੍ਰਿਥੀ ਚੰਦ, ਵਾਸੀ ਲੱਕੜ ਮੰਡੀ ਫਿਲੌਰ, ਅਟਵਾਲ ਹਾਊਸ ਗੋਲੀਕਾਂਡ ਮਾਮਲੇ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਕਈ ਦਿਨਾਂ ਤੋਂ ਫਰਾਰ ਹੈ।
ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ 1 ਰਾਈਫਲ 12 ਬੋਰ, 12 ਬੋਰ ਦੇ 4 ਜਿੰਦਾ ਕਾਰਤੂਸ, 7.65 ਮਿ.ਮੀ. ਦੇ 2 ਜਿੰਦਾ ਰੌਂਦ, 1400 ਅਮਰੀਕੀ ਡਾਲਰ ਅਤੇ 5,50,000 ਭਾਰਤੀ ਕਰੰਸੀ ਬਰਾਮਦ ਕੀਤੀ ਐ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਜਾਰੀ ਹੈ ਤੇ ਜਲਦੀ ਗਿਰਫ਼ਤਾਰੀ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ।

