
ਬਟਾਲਾ ਦੇ ਕਸਬਾ ਘੁਮਾਨ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ 15 ਤੋਂ 20 ਨੌਜਵਾਨਾਂ ਨੇ ਇਕ ਘਰ ਅੰਦਰ ਦਾਖਲ ਹੋ ਕੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਹਮਲੇ ਦੀ ਵਜ੍ਹਾਂ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਐ। ਪੀੜਤ ਧਿਰ ਦੇ ਦੱਸਣ ਮੁਤਾਬਕ ਹਮਲਾਵਰ ਘਰ ਵਿਚੋਂ ਇਕ ਬੁਲਿਟ ਮੋਟਰ ਸਾਇਕਲ ਤੇ ਔਰਤ ਤੋਂ ਪਰਸ ਖੋਹ ਕੇ ਲੈ ਗਏ ਨੇ। ਪਰਿਵਾਰ ਵੱਲੋਂ 112 ਤੇ ਇਤਲਾਹ ਦੇਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਪਰਿਵਾਰ ਦਾ ਕਹਿਣਾ ਐ ਕਿ ਹਮਲਾਵਰਾਂ ਨੇ ਪਹਿਲਾਂ ਘਰ ਤੇ ਇੱਟਾਂ ਰੋੜੇ ਚਲਾਏ ਅਤੇ ਫਿਰ ਘਰ ਅੰਦਰ ਦਾਖਲ ਹੋ ਕੇ ਬੂਰੀ ਤਰ੍ਹਾਂ ਭੰਨਤੋੜ ਕੀਤੀ। ਜਾਂਦੇ ਹੋਏ ਹਮਲਾਵਰ ਔਰਤ ਤੋਂ ਪਰਸ ਖੋਹ ਕੇ ਲੈ ਗਏ ਜਿਸ ਵਿਚ ਕੰਨਾਂ ਦੇ ਝੂਮਕੇ ,ਏਟੀਐਮ ਕਾਰਡ, ਮੋਬਾਈਲ ਫੋਨ ਤੇ 4 ਹਜ਼ਾਰ ਨਕਦੀ ਸੀ। ਹਮਲਾਵਰ ਬੁਲਿਟ ਮੋਟਰ ਸਾਇਕਲ ਵੀ ਨਾਲ ਲੈ ਗਏ ਹਨ।
ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਕਾਫੀ ਸਮੇਂ ਤੋਂ ਹਮਲਾਵਰਾਂ ਨਾਲ ਪੈਸਿਆਂ ਦੇ ਲੈਣ-ਦੇਣ ਦਾ ਝਗੜਾ ਚੱਲ ਰਿਹਾ ਸੀ ਅਤੇ ਮਾਮਲਾ ਪੁਲਿਸ ਕੋਲ ਵੀ ਗਿਆ ਸੀ। ਪੀੜਤ ਧਿਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਘਟਨਾ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ।

