ਜਲੰਧਰ ’ਚ ਨਵ-ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ; ਘਰ ਅੰਦਰ ਲਟਕਦੀ ਹਾਲਤ ’ਚ ਮਿਲੀ ਲਾਸ਼; ਪਤੀ, ਸੱਸ ਤੇ ਸਹੁਰੇ ਖਿਲਾਫ ਕੇਸ ਦਰਜ

0
58

ਜਲੰਧਰ ਅਧੀਨ ਆਉਂਦੇ ਲੰਬਾ ਪਿੰਡ ਵਿਖੇ ਨਵ-ਵਿਆਹੁਤਾ ਵੱਲੋਂ ਭੇਦਭਰੀ ਹਾਲਤ ਵਿਚ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਲਾਸ਼ ਘਰ ਅੰਦਰ ਲਟਕਦੀ ਹਾਲਤ ਵਿਚ ਮਿਲੀ ਐ। ਮ੍ਰਿਤਕਾ ਦੀ ਪਛਾਣ 22 ਸਾਲਾ ਰੋਸ਼ਨੀ ਵਜੋਂ ਹੋਈ ਐ, ਜਿਸ ਦਾ ਵਿਆਹ ਅਪਰੈਲ ਮਹੀਨੇ ਵਿਚ ਹੋਇਆ ਸੀ। ਮ੍ਰਿਤਕਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਦਾਜ-ਦਹੇਜ ਲਈ ਕਤਲ ਦੇ ਇਲਜਾਮ ਲਾਏ ਨੇ। ਪੁਲਿਸ ਨੇ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਮ੍ਰਿਤਕਾ ਦੇ ਪਰਿਵਾਰ ਦੇ ਇਲਜਾਮ ਐ ਕਿ ਮ੍ਰਿਤਕਾ ਦੇ ਸਹੁਰੇ ਉਸ ‘ਤੇ ਜ਼ਮੀਨ ਖਰੀਦਣ ਲਈ 5 ਲੱਖ ਰੁਪਏ ਲਿਆਉਣ ਲਈ ਦਬਾਅ ਪਾ ਰਹੇ ਸਨ। ਜਦੋਂ ਉਸ ਨੇ ਅਸਮਰੱਥਾ ਜਾਹਰ ਕੀਤੀ ਤਾਂ ਉਨ੍ਹਾਂ ਨੇ ਲੜਕੀ ਦਾਕਤਲ ਕਰ ਦਿੱਤਾ। ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਰਾਜ ਕਿਸ਼ੋਰ ਸਿੰਘ ਨੇ ਕਿਹਾ ਕਿ ਉਹ ਛੱਤੀਸਗੜ੍ਹ ਦੇ ਰਾਏਗੜ੍ਹ ਵਿੱਚ ਆਟੋ ਚਲਾਉਂਦਾ ਹੈ। ਉਸਨੇ ਇਸੇ ਸਾਲ 20 ਅਪ੍ਰੈਲ ਨੂੰ ਆਪਣੀ 22 ਸਾਲਾ ਧੀ ਰੋਸ਼ਨੀ ਦਾ ਵਿਆਹ ਲੰਬਾ ਪਿੰਡ ਵਿਖੇ ਰਹਿ ਰਹੇ ਮੋਹਿਤ ਨਾਲ ਕੀਤਾ ਸੀ।

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਧੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। ਉਸਨੇ ਫੋਨ ਕਰਕੇ ਦੱਸਿਆ ਕਿ ਮੋਹਿਤ 1 ਲੱਖ ਰੁਪਏ ਮੰਗ ਰਿਹਾ ਹੈ। ਉਸਦੀ ਸੱਸ ਵੱਲੋਂ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦਿਆਂ ਉਸ ਦੀ  ਧੀ ਨੇ ਆਪਣੀ ਮਾਂ ਰੇਖਾ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਸ ਨੂੰ ਜਾਓ, ਨਹੀਂ ਤਾਂ ਉਸ ਦੇ ਸਹੁਰੇ ਮਾਰ ਦੇਣਗੇ। ਇਸ ਤੋਂ ਕੁੱਝ ਸਮੇਂ ਬਾਦ ਹੀ ਧੀ ਦੇ ਸਹੁਰੇ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਰੋਸ਼ਨੀ ਨੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਦਾ ਇਲਜਾਮ ਐ ਕਿ ਸਹੁਰਾ ਪਰਿਵਾਰ ਨੇ ਦਾਜ ਦਹੇਜ ਲਈ ਕਤਲ ਕੀਤਾ ਐ, ਇਸ ਲਈ ਸਖਤ ਕਾਰਵਾਈ ਹੋਣੀ ਚਾਹੀਦੀ ਐ। ਪੁਲਿਸ ਨੇ ਪੇਕਾ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here