ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਸਰਕਾਰ ਵੱਲ ਨਿਸ਼ਾਨਾ; ਆਰਐਸਐਸ ਆਗੂ ਦੇ ਪੋਤੇ ਦੇ ਕਤਲ ’ਤੇ ਚੁੱਕੇ ਸਵਾਲ

0
48

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਫਿਰੋਜ਼ਪੁਰ ਵਿਖੇ ਆਰਐਸਐਸ ਆਗੂ ਦੇ ਪੋਤਰੇ ਦੇ ਕਤਲ ਮਾਮਲੇ ਵਿਚ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਰੋਜ਼ਾਨਾ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਸਰਕਾਰ ਚੋਣ ਜਿੱਤਣ ਦੇ ਜਸ਼ਨਾਂ ’ਚ ਮਸ਼ਰੂਫ ਐ। ਤਰਨ ਤਾਰਨ ਜ਼ਿਮਨੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਨਹੀਂ ਬਲਕਿ ਪੁਲਿਸ ਦੀ ਜਿੱਤ ਐ। ਕਾਂਗਰਸ ਦੀ ਹਾਰ ਬਾਰ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਹਾਰ ਬਾਰੇ ਸਮੀਖਿਆ ਕਰੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਨੂੰਨ ਵਿਵਸਥਾ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਵਿੱਚ ਅਸਮਰੱਥ ਹੈ। ਪੰਜਾਬ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਸਥਿਤੀ ਅਜਿਹੀ ਹੋ ਗਈ ਹੈ ਕਿ ਪਟਾਕੇ ਨੂੰ ਵੀ ਸੜਕੀ ਘਟਨਾ ਵਜੋਂ ਵਰਤਿਆ ਜਾਂਦਾ ਹੈ, ਲੋਕ ਘਬਰਾ ਜਾਂਦੇ ਹਨ। ਤਰਨਤਾਰਨ ਦੇ ਐਸਐਸਪੀ ਅਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦੀ ਮੁਅੱਤਲੀ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਤਾਨਾਸ਼ਾਹੀ ਕਾਰਵਾਈ ਐ।

LEAVE A REPLY

Please enter your comment!
Please enter your name here