ਫਿਰੋਜ਼ਪੁਰ ਹੜ੍ਹ ਪੀੜਤਾਂ ਲਈ ਸੰਸਥਾ ਦੇ ਨੇਕ ਉਪਰਾਲਾ; ਪ੍ਰਭਾਵਿਤ ਇਲਾਕੇ ਦੇ ਬੱਚਿਆਂ ਦੀਆਂ ਭਰੀਆਂ ਫੀਸਾਂ; ਪਹਿਲਾਂ ਵੀ ਮਦਦ ਕਰ ਚੁੱਕੀ ਐ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ

0
49

ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਐ। ਇਸੇ ਤਹਿਤ ਸੰਸਥਾ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ 9 ਸਕੂਲਾਂ ਵਿੱਚ 200 ਵਿਦਿਆਰਥੀਆਂ ਦੀਆਂ ਕੁੱਲ 24 ਲੱਖ ਰੁਪਏ ਦੀਆਂ ਫੀਸਾਂ ਜਮ੍ਹਾਂ ਕਰਵਾਈਆਂ ਗਈਆਂ, ਤਾਂ ਜੋ ਕਿਸੇ ਵੀ ਹੜ-ਸਬੰਧੀ ਮੁਸ਼ਕਲ ਕਰਕੇ ਬੱਚਿਆਂ ਦੀ ਪੜ੍ਹਾਈ ਵਿਚ ਰੁਕਾਵਟ ਨਾ ਆਵੇ। ਇਸ ਤੋਂ ਪਹਿਲਾਂ ਵੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 370 ਵਿਦਿਆਰਥੀਆਂ ਦੀਆਂ ਫੀਸਾਂ ਜਮ੍ਹਾਂ ਕਰਵਾਈਆਂ ਗਈਆਂ ਹਨ, ਅਤੇ 1,500 ਕਿਸਾਨਾਂ ਨੂੰ ਬਿਜਾਈ ਲਈ ਸਹਾਇਤਾ ਮੁਹੱਈਆ ਕਰਵਾਈ ਗਈ, ਜਿਸ ਨਾਲ ਸੈਂਕੜੇ ਪਰਿਵਾਰਾਂ ਨੂੰ ਮੁਸ਼ਕਲ ਘੜੀ ਵਿੱਚ ਵੱਡਾ ਸਹਾਰਾ ਮਿਲਿਆ।

ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਆਗੂ ਜਸਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਮਕਸਦ ਸਿਰਫ਼ ਮਦਦ ਕਰਨਾ ਹੀ ਨਹੀਂ, ਬਲਕਿ ਪ੍ਰਭਾਵਿਤ ਪਰਿਵਾਰਾਂ ਅਤੇ ਬੱਚਿਆਂ ਦੇ ਭਵਿੱਖ ਨੂੰ ਫਿਰ ਤੋਂ ਮਜ਼ਬੂਤ ਬਣਾਉਣਾ ਹੈ। ਸਾਡਾ ਹਰ ਉਪਰਾਲਾ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਉਨ੍ਹਾਂ ਦੀ ਤਰੱਕੀ ਵੱਲ ਸਮਰਪਿਤ ਹੈ। ਐਜੂਕੇਟ ਪੰਜਾਬ ਪ੍ਰੋਜੈਕਟ ਦਾ ਇਹ ਲਗਾਤਾਰ ਯਤਨ ਹੜ ਨਾਲ ਪ੍ਰਭਾਵਿਤ ਵਿਦਿਆਰਥੀਆਂ ਅਤੇ ਕਿਸਾਨਾਂ ਲਈ ਇੱਕ ਉਮੀਦ ਦੀ ਕਿਰਨ ਵਜੋਂ ਕੰਮ ਕਰ ਰਿਹਾ ਹੈ।

ਉਧਰ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅੰਦਰ ਸੰਸਥਾ ਦੇ ਉਪਰਾਲੇ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਐ। ਲਾਭਪਾਤਰੀ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਸੀ ਪਰ ਸੰਸਥਾ ਨੇ ਸਮੇਂ ਸਿਹ ਮਦਦ ਕਰ ਕੇ ਉਨ੍ਹਾਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਨਾਲ ਨਾਲ ਉਨ੍ਹਾਂ ਦੀ ਪੜ੍ਹਾਈ ਨਿਰਵਘਣ ਚਲਦੀ ਰਹਿਣ ਵਿਚ ਮਦਦ ਕੀਤੀ ਐ, ਜਿਸ ਲਈ ਉਹ ਸੰਸਥਾ ਦੇ ਸਮੂਹ ਆਗੂਆਂ ਦੇ ਧੰਨਵਾਦੀ ਹੈ।

LEAVE A REPLY

Please enter your comment!
Please enter your name here