ਜ਼ੀਕਰਪੁਰ ’ਚ ਬਦਮਾਸ਼ਾਂ ਵੱਲੋਂ ਦਿਨ-ਦਿਹਾੜੇ ਲੁੱਟ; ਘਰ ਅੰਦਰ ਦਾਖ਼ਲ ਹੋ ਚਾਕੂ ਦਿਖਾ ਅੰਜ਼ਾਮ ਦਿੱਤੀ ਘਟਨਾ; 20 ਸਾਲਾਂ ਲੜਕੀ ਨੂੰ ਅੱਧੇ ਘੰਟੇ ਤਕ ਬਣਾਇਆ ਬੰਧਕ

0
46

 

ਜ਼ੀਕਰਪੁਰ ਸ਼ਹਿਰ ਅੰਦਰ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਮੰਨਤ ਇਨਕਲੇਵ ਕਾਲੋਨੀ ਤੋਂ ਸਾਹਮਣੇ ਆਇਆ ਐ, ਜਿੱਥੇ ਦਿਨ-ਦਿਹਾੜੇ ਘਰ ਅੰਦਰ ਦਾਖਲ ਹੋਏ ਤਿੰਨ ਬਦਮਾਸ਼ 20 ਸਾਲਾ ਲੜਕੀ ਨੂੰ ਬੰਧਕ ਬਣਾ ਕੇ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਲੜਕੀ ਨੂੰ ਅੱਧੇ ਘੰਟੇ ਤਕ ਚਾਕੂ ਦਿਖਾ ਕੇ ਬੰਧਕ ਬਣਾਈ ਰੱਖਿਆ। ਲੁਟੇਰਿਆਂ ਵੱਲੋਂ ਫਰਾਰ ਹੋਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਨੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਪਰਿਵਾਰ ਦੇ ਦੱਸਣ ਮੁਤਾਬਕ ਪਤੀ, ਪਤਨੀ ਅਤੇ ਪੁੱਤਰ ਆਮ ਵਾਂਗ ਕੰਮ ਲਈ ਚੰਡੀਗੜ੍ਹ ਗਏ ਸਨ ਅਤੇ ਘਰ ਦੇ ਅੰਦਰ ਇੱਕ 20 ਸਾਲਾ ਲੜਕੀ ਮੌਜੂਦ ਸੀ। ਇਸੇ ਦੌਰਾਨ ਤਿੰਨ ਨੌਜਵਾਨਾਂ ਨੇ ਉਸ ਦੀ ਮਾਂ ਲੈਂਦਿਆਂ ਘਰ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਦਰਵਾਜ਼ਾ ਬੰਦ ਕਰਨਾ ਚਾਹਿਆ ਪਰ ਲੁਟੇਰੇ ਧੱਕਾ ਦੇ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਚਾਕੂ ਦਿਖਾ ਕੇ ਉਸ ਨੂੰ ਬੰਧਕ ਬਣਾ ਕੇ ਘਰ ਅੰਦਰ ਪਈ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ। ਸਥਾਨਕ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਇਲਾਕੇ ਅੰਦਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਐ। ਪੁਲਿਸ ਨੇ ਲੁਟੇਰਿਆਂ ਨੂੰ ਛੇਤੀ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਐ।

LEAVE A REPLY

Please enter your comment!
Please enter your name here