
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਅੰਦਰ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਚੋਰਾਂ ਨੇ ਬੀਤੀ ਰਾਤ ਪਿੰਡ ਫੱਤਣ ਵਾਲਾ ਵਿਖੇ 9 ਦੇ ਕਰੀਬ ਕਿਸਾਨਾਂ ਤੇ 2 ਪੰਚਾਇਤਾਂ ਦੀਆਂ ਮੋਟਰਾਂ ਤੇ ਹੱਥ ਸਾਫ ਕੀਤਾ ਐ। ਪੀੜਤ ਕਿਸਾਨਾਂ ਦੇ ਦੱਸਣ ਮੁਤਾਬਕ ਚੋਰ ਪਹਿਲਾਂ ਵੀ 17 ਤੇ ਕਰੀਬ ਮੋਟਰਾਂ ਚੋਰੀ ਕਰ ਚੁੱਕੀਆਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਚੋਰਾਂ ਨੇ ਮੁੜ ਧਾਵਾਂ ਬੋਲ ਕੇ 9 ਹੋਰ ਮੋਟਰਾਂ ਚੋਰੀ ਕਰ ਲਈਆਂ ਨੇ। ਕਿਸਾਨਾਂ ਨੇ ਪੁਲਿਸ ਕੋਲ ਸ਼ਿਕਾਇਤ ਕਰ ਕੇ ਚੋਰਾਂ ਦਾ ਛੇਤੀ ਪਤਾ ਲਾਉਣ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਧੁੰਦ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਨੇ ਕਿਸਾਨਾਂ ਦੇ ਖੇਤਾਂ ਵਿਚੋਂ 11 ਦੇ ਕਰੀਬ ਮੋਟਰਾਂ ਚੋਰੀ ਕਰ ਲਈਆਂ ਨੇ। ਇਥੋਂ ਤੱਕ ਕਿ ਖੇਤ ਵਿੱਚ ਕਿਸਾਨ ਵੱਲੋਂ ਲਗਾਇਆ ਗਿਆ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਚੋਰ ਮੋਟਰ ਵਾਲੇ ਕਮਰੇ ਦਾ ਤਾਲਾ ਤੋੜ ਆਪਣੇ ਨਾਲ ਲੈ ਗਏ ਹਨ ਤਾਂ ਕਿ ਕੋਈ ਸਬੂਤ ਵੀ ਬਾਕੀ ਨਾ ਰਹਿ ਸਕੇ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ 17 ਦੇ ਕਰੀਬ ਸਾਡੇ ਪਿੰਡ ਦੀਆਂ ਮੋਟਰਾਂ ਚੋਰੀ ਹੋ ਚੁੱਕੀਆਂ ਹਨ ਤੇ ਪੁਲਿਸ ਨੂੰ ਵੀ ਇਸ ਘਟਨਾਵਾਂ ਸਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਉਹਨਾਂ ਦੇ ਹੱਥ ਅਜੇ ਤੱਕ ਨਿਰਾਸ਼ਾ ਹੀ ਲੱਗੀ ਹੈ। ਕਿਸਾਨਾਂ ਦਾ ਕਹਿਣਾ ਐ ਕਿ ਅਜਿਹੀਆਂ ਘਟਨਾਵਾਂ ਕਰਕੇ ਕਿਸਾਨਾਂ ਦਾ ਬਹੁਤਾ ਜਿਆਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਸਾਡੇ ਪਿੰਡ ਦੇ ਕਿਸਾਨਾਂ ਵੱਲੋ ਬੇਸ਼ੱਕ ਥਾਣਾ ਸਦਰ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਕੋਲ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਪਰੰਤੂ ਪੁਲਿਸ ਵੱਲੋਂ ਅਜੇ ਤੱਕ ਸਾਡੇ ਪਿੰਡ ਆਕੇ ਮੌਕਾ ਤੱਕ ਨਹੀ ਦੇਖਿਆ ਗਿਆ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲ ਪਿੰਡਾਂ ਵਿੱਚ ਵੱਧ ਤੋਂ ਵੱਧ ਗਸ਼ਤ ਵਧਾਉਣ ਦੀ ਅਪੀਲ ਕੀਤੀ ਐ।

