ਸਰਹਿੰਦ ਦੇ ਪਟੇਲ ਨਗਰ ’ਚ ਨਵੇਂ ਖੁੱਲ੍ਹੇ ਠੇਕੇ ਦਾ ਵਿਰੋਧ/ ਲੋਕਾਂ ਨੇ ਠੇਕਾ ਬੰਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ/ ਮੌਕੇ ’ਤੇ ਪਹੁੰਚੇ ਕਮੇਟੀ ਚੇਅਰਮੈਨ ਢਿੱਲੋਂ ਨੇ ਬੰਦ ਕਰਵਾਇਆ ਠੇਕਾ

0
8

ਸਰਹਿੰਦ ਦੇ ਪਟੇਲ ਨਗਰ ਇਲਾਕੇ ਅੰਦਰ ਠੇਕੇ ਖੋਲ੍ਹੇ ਜਾਣ ਦਾ ਮੁੱਦਾ ਗਰਮਾ ਗਿਆ ਐ। ਸਥਾਨਕ ਵਾਸੀਆਂ ਨੇ ਠੇਕਾ ਬੰਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ। ਲੋਕਾਂ ਦੇ ਵਿਰੋਧ ਦੀ ਖਬਰ ਮਿਲਣ ਤੋਂ ਬਾਅਦ ਸਥਾਨਕ ਮਾਰਕੀਟ ਕਮੇਟੀ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਮੌਕੇ ਤੇ ਪਹੁੰਚੇ। ਲੋਕਾਂ ਨੇ ਕਮੇਟੀ ਚੇਅਰਮੈਨ ਨੂੰ ਠੇਕਾ ਬੰਦ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ, ਜਿਸ ਤੋਂ ਬਾਦ ਗੁਰਵਿੰਦਰ ਸਿੰਘ ਢਿੱਲੋਂ ਨੇ ਸ਼ਰਾਬ ਦੇ ਠੀਕ ਬੰਦ ਕਰਵਾ ਦਿੱਤਾ। ਉਨ੍ਹਾਂ ਲੋਕਾਂ ਨੂੰ ਇਸ ਥਾਂ ਠੇਕਾ ਨਾ ਖੋਲ੍ਹੇ ਜਾਣ ਦਾ ਭਰੋਸਾ ਵੀ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟੇਲ ਨਗਰ ਦੇ ਕੌਂਸਲਰ ਪਵਨ ਕਾਲੜਾ ਤੇ ਸਾਬਕਾ ਕੌਂਸਲਰ ਨਰਿੰਦਰ ਕੁਮਾਰ ਪ੍ਰਿੰਸ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਰ ਰਹੀ ਪਰ ਦੂਜੇ ਪਾਸੇ ਠੇਕੇ ਖੁਲਵਾ ਕੇ ਨਸ਼ਿਆਂ ਨੂੰ ਪਰਮੋਟ ਕਰ ਰਹੀ ਐ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਠੇਕਾ ਖੋਲ੍ਹਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

LEAVE A REPLY

Please enter your comment!
Please enter your name here