ਮੋਗਾ ਵਾਸੀ ਮਜਦੂਰ ਨੂੰ ਮਿਲਿਆ 35 ਕਰੋੜ ਦਾ ਨੋਟਿਸ; ਡੀਐਸਟੀ ਵਿਭਾਗ ਦਾ ਨੋਟਿਸ ਵੇਖ ਖਿਸਕੀ ਪੈਰਾਂ ਹੇਠੋਂ ਜ਼ਮੀਨ

0
12

ਮੋਗਾ ਵਾਸੀ ਇਕ ਮਜਦੂਰ ਪਰਿਵਾਰ ਨੂੰ ਜੀਐਸਟੀ ਵਿਭਾਗ ਵੱਲੋਂ 35 ਕਰੋੜ ਦਾ ਨੋਟਿਸ ਭੇਜਣ ਦੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਐ। ਅਜਮੇਰ ਸਿੰਘ ਨਾਮ ਦੇ ਇਹ ਸਖਸ਼ ਮਿਹਨਤ ਮਜਦੂਰੀ ਕਰ ਕੇ ਪਰਿਵਾਰ ਪਾਲਦਾ ਐ ਪਰ ਜੀਐਸਟੀ ਵਿਭਾਗ ਨੇ ਉਸ ਨੂੰ 35 ਕਰੋੜ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਐ। ਅਜਮੇਰ ਸਿੰਘ ਦੇ ਦੱਸਣ ਮੁਤਾਬਕ ਉਸ ਨੂੰ ਪਹਿਲਾ 2022 ਵਿਚ ਵੀ 21 ਲੱਖ ਦਾ ਨੋਟਿਸ ਆਇਆ ਸੀ। ਜੀਐਸਟੀ ਵਿਭਾਗ ਦੇ ਦੱਸਣ ਮੁਤਾਬਕ ਅਜਮੇਰ ਸਿੰਘ ਦੇ ਨਾਮ ਤੇ ਕਿਸੇ ਅਣਪਛਾਤੇ ਨੇ ਫਰਜੀ ਕੰਪਨੀ ਖੋਲ੍ਹ ਕੇ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਐ, ਜਿਸ ਕਾਰਨ ਇਹ ਨੋਟਿਸ ਆਇਆ ਐ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਐ।

ਮੋਗਾ ਦੇ ਬੋਹਣਾ ਚੌਕ ਦੇ ਰਹਿਣ ਵਾਲੇ ਅਜਮੇਰ ਸਿੰਘ ਦੇ ਦੱਸਣ ਮੁਤਾਬਕ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਪਰ ਜੀਐਸਟੀ ਵਿਭਾਗ ਨੇ ਉਸ ਨੂੰ 35 ਕਰੋੜ ਰੁਪਏ ਜਮ੍ਹਾ ਕਰਵਾਉਣ ਲਈ ਨੋਟਿਸ ਭੇਜਿਆ ਐ। ਨੋਟਿਸ ਦੇਖ ਕੇ ਅਜਮੇਰ ਸਿੰਘ ਹੈਰਾਨ ਰਹਿ ਗਿਆ, ਉਹ ਸਮਝ ਨਹੀਂ ਸਕਿਆ ਕਿ ਇੰਨਾ ਵੱਡਾ ਨੋਟਿਸ ਕਿਉਂ ਭੇਜਿਆ ਗਿਆ। ਅਜਮੇਰ ਸਿੰਘ ਦੇ ਦੱਸਣ ਮੁਤਾਬਕ ਸਾਲ 2022 ਵਿੱਚ ਵੀ ਉਸ ਨੂੰ 21 ਲੱਖ ਰੁਪਏ ਦਾ ਨੋਟਿਸ ਮਿਲਿਆ ਸੀ, ਉਦੋਂ ਵੀ ਉਹ ਜੀਐਸਟੀ ਵਿਭਾਗ ਦੇ ਦਫ਼ਤਰ ਗਏ ਸਨ ਅਤੇ ਜਾਂਚ ਦੀ ਮੰਗ ਕੀਤੀ ਸੀ, ਪਰ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੁਬਾਰਾ ਉਨ੍ਹਾਂ ਨੂੰ 35 ਕਰੋੜ ਰੁਪਏ ਦਾ ਨੋਟਿਸ ਭੇਜਿਆ।

ਇਸ ਵਾਰ ਨੋਟਿਸ ਮਿਲਣ ਤੋਂ ਬਾਅਦ, ਜਦੋਂ ਉਹ ਲੁਧਿਆਣਾ ਜੀਐਸਟੀ ਦਫ਼ਤਰ ਗਏ ਤਾਂ ਪਤਾ ਲੱਗਾ ਕਿ ਕਿਸੇ ਨੇ ਧੋਖਾਧੜੀ ਨਾਲ ਉਨ੍ਹਾਂ ਦੇ ਨਾਮ ‘ਤੇ ਸੀਈਈ ਕੇ ਇੰਟਰਨੈਸ਼ਨਲ ਨਾਮ ਦੀ ਇੱਕ ਕੰਪਨੀ ਰਜਿਸਟਰ ਕੀਤੀ ਹੈ, ਜੋ ਕਿ ਲੁਧਿਆਣਾ ਦੇ ਗਿੱਲ ਰੋਡ ‘ਤੇ ਉਦਯੋਗਿਕ ਖੇਤਰ ਵਿੱਚ ਸਥਿਤ ਹੈ। ਕੰਪਨੀ ਨੇ ਉਨ੍ਹਾਂ ਦੇ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕਰ ਕੇ ਇਨ੍ਹਾਂ ਦੇ ਆਧਾਰ ‘ਤੇ ਉਨ੍ਹਾਂ ਦੇ ਨਾਮ ‘ਤੇ ਜੀਐਸਟੀ ਨੰਬਰ ਪ੍ਰਾਪਤ ਕੀਤਾ ਅਤੇ ਕਰੋੜਾਂ ਦੇ ਲੈਣ-ਦੇਣ ਕੀਤੇ। ਜੀਐਸਟੀ ਵਿਭਾਗ ਨੇ ਉਸਨੂੰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ।

ਇਸ ਤੋਂ ਬਾਅਦ, ਅਜਮੇਰ ਸਿੰਘ ਮੋਗਾ ਸਿਟੀ ਸਾਊਥ ਪੁਲਿਸ ਸਟੇਸ਼ਨ ਗਿਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਪੂਰੇ ਮਾਮਲੇ ਦੀ ਜਾਂਚ ਅਤੇ ਉਸਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਅਜਮੇਰ ਸਿੰਘ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ, ਇੱਕ ਸੰਗਠਨ ਨੇ ਰਾਸ਼ਨ ਦੇਣ ਲਈ ਉਸ ਤੋਂ ਆਧਾਰ ਕਾਰਡ ਮੰਗਿਆ ਸੀ, ਅਤੇ ਇਹ ਸੰਭਵ ਹੈ ਕਿ ਉਸ ਸਮੇਂ ਉਸਦੀ ਜਾਣਕਾਰੀ ਦੀ ਦੁਰਵਰਤੋਂ ਕੀਤੀ ਗਈ ਹੋਵੇ। ਉਸਨੇ ਦੱਸਿਆ ਕਿ ਉਸਦੇ ਕੋਲ ਪੈਨ ਕਾਰਡ ਨਹੀਂ ਹੈ ਅਤੇ ਕਦੇ ਪੈਨ ਕਾਰਡ ਵੀ ਨਹੀਂ ਸੀ।  ਉਸਨੇ ਮੋਗਾ ਸਿਟੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਅਜਮੇਰ ਸਿੰਘ ਨੇ ਉਸ ਦੇ ਨਾਮ ਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।

ਉਥੇ ਹੀ ਪੀੜਤ ਦੇ ਹੱਕ ਵਿਚ ਨਿਤਰਦਿਆਂ ਮੌਜੂਦਾ ਕੌਂਸਲਰ ਜਗਜੀਤ ਸਿੰਘ ਜੀਤਾ ਨੇ ਕਿਹਾ ਕਿ ਇਹ ਇੱਕ ਗਰੀਬ ਪਰਿਵਾਰ ਨਾਲ ਵੱਡੀ ਧੋਖਾਧੜੀ ਐ। ਉਨ੍ਹਾਂ ਕਿਹਾ ਕਿ ਨੋਸਰਬਾਜਾਂ ਨੇ ਅਜਮੇਰ ਸਿੰਘ ਦੇ ਨਾਮ ‘ਤੇ ਜੀਐਸਟੀ ਨੰਬਰਾਂ ਦੀ ਵਰਤੋਂ ਕਰਕੇ ਕਰੋੜਾਂ ਰੁਪਏ ਦੇ ਲੈਣ-ਦੇਣ ਕੀਤੇ ਗਏ ਸਨ, ਜਿਸ ਨਾਲ ਸਰਕਾਰ ਨੂੰ ਨੁਕਸਾਨ ਹੋਇਆ ਸੀ, ਇਸ ਲਈ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਐ।

 

LEAVE A REPLY

Please enter your comment!
Please enter your name here