
ਕਪੂਰਥਲਾ ਪੁਲਿਸ ਨੇ ਮਹਿਲਾ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਪਿਸਟਲ ਅਤੇ ਪੰਜ ਜਿੰਦਾ ਰੋਂਦ ਬਰਾਮਦ ਕੀਤੇ ਨੇ। ਜਾਣਕਾਰੀ ਅਨੁਸਾਰ ਬੀਤੇ ਦਿਨ ਕੁੱਝ ਲੋਕ ਇਕ ਮਹਿਲਾ ਉਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੰਜ ਜਣਿਆਂ ਨੂੰ ਟਕੇਸ ਕਰ ਕੇ ਕਾਬੂ ਕਰ ਲਿਆ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮਾਂ ਨੇ ਇਹ ਹਮਲਾ ਨਿੱਜੀ ਰੰਜ਼ਿਸ਼ ਤਹਿਤ ਕੀਤਾ ਸੀ। ਪੁਲਿਸ ਵੱਲੋਂ ਮੁਲਜਮਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਮਨਦੀਪ ਕੌਰ ਨਾਮ ਦੀ ਮਹਿਲਾ ਬਾਈਪਾਸ ਤੇ ਜਾ ਰਹੀ ਸੀ, ਜਿੱਥੇ ਉਸ ਤੇ ਕੁੱਝ ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ। ਹਮਲੇ ਵਿਚ ਪੀੜਤਾ ਜ਼ਖਮੀ ਹੋ ਗਈ ਸੀ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਕੇ ਘਟਨਾ ਵਿਚ ਸ਼ਾਮਲ 5 ਮੁਲਜਮਾਂ ਨੂੰ ਟਰੇਸ ਕੀਤਾ।
ਪੁਲਿਸ ਨੇ ਘਟਨਾ ਨੂੰ ਪੰਜ ਘੰਟਿਆਂ ਵਿਚ ਸੁਲਝਾਉਂਦਿਆਂ ਸਾਰੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਵਿਚ ਘਟਨਾ ਸਮੇਂ ਵਰਤਿਆ ਪਿਸਟਲ ਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਸਾਰੇ ਮੁਲਜਮ 20 ਤੋਂ 27 ਸਾਲਾ ਉਮਰ ਦੇ ਹਨ ਅਤੇ ਇਨ੍ਹਾਂ ਦੀ ਮਹਿਲਾ ਨਾਲ ਨਿੱਜੀ ਰੰਜ਼ਿਸ਼ ਸੀ, ਜਿਸ ਦੇ ਚਲਦਿਆਂ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪੁਲਿਸ ਵੱਲੋਂ ਦੋਸ਼ੀਆਂ ਦੀ ਪੁਛਗਿੱਛ ਕੀਤੀ ਜਾ ਰਹੀ ਐ।

