ਲੁਧਿਆਣਾ ਦੇ ਚੰਦਰੀ ਕਲਾਂ ਇਲਾਕੇ ’ਚ ਵੱਡਾ ਹਾਦਸਾ; ਸਵਾਰੀਆਂ ਨਾਲ ਭਰੇ ਆਟੋ ਦੀ ਟਰੱਕ ਨਾਲ ਟੱਕਰ; ਜਾਨੀ ਨੁਕਸਾਨ ਤੋਂ ਬਚਾਅ, ਪੁਲਿਸ ਕਰ ਰਹੀ ਜਾਂਚ

0
47

ਲੁਧਿਆਣਾ ਦੇ ਢੰਡਾਰੀ ਕਲਾਂ ਇਲਾਕੇ ਅੰਦਰ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਵਾਰੀਆਂ ਨਾਲ ਭਰੇ ਇਕ ਆਟੋ ਦੀ ਟਰੱਕ ਨਾਲ ਟੱਕਰ ਹੋ ਗਈ। ਆਟੋ ਵਿਚ ਬੱਚੇ ਤੇ ਔਰਤਾਂ ਸਵਾਰ ਸਨ। ਹਾਦਸੇ ਤੋਂ ਬਾਅਦ ਆਟੋ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ। ਹਾਦਸੇ ਵਿਚ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਮੁਢਲੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ ਐ।

ਪੀੜਤਾਂ ਨੇ ਟਰੱਕ ਡਰਾਈਵਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਆਟੋਰਿਕਸ਼ਾ ਵਿੱਚ ਸਵਾਰ ਯਾਤਰੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਬਿਨਾਂ ਸੰਕੇਤ ਦਿੱਤੇ ਮੋੜ ਲੈ ਰਿਹਾ ਸੀ। ਪੀੜਤਾਂ ਨੇ ਕਿਹਾ: “ਟਰੱਕ ਨੇ ਉਨ੍ਹਾਂ ਨੂੰ ਪਿੱਛੇ ਤੋਂ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਆਟੋਰਿਕਸ਼ਾ ਪਲਟ ਗਿਆ।

ਜਾਣਕਾਰੀ ਅਨੁਸਾਰ ਟਰੱਕ ਡੰਡਾਰੀ ਤੋਂ ਸ਼ੇਰਪੁਰ ਚੌਕ ਵੱਲ ਜਾ ਰਿਹਾ ਸੀ। ਹਾਦਸੇ ਤੋਂ ਬਾਅਦ, ਡਰਾਈਵਰ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ, ਪਰ ਲੋਕਾਂ ਨੇ ਰੌਲਾ ਪਾ ਕੇ ਉਸਨੂੰ ਰੋਕ ਲਿਆ। ਸੂਚਨਾ ਮਿਲਣ ‘ਤੇ, ਮੌਕੇ ‘ਤੇ ਪਹੁੰਚੀ ਪੁਲਿਸ ਨੇ ਟਰੱਕ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here