ਪੰਜਾਬ ਮਾਨਸਾ ਅਦਾਲਤ ਨੇ ਕਤਲ ਮਾਮਲੇ ’ਚ ਸੁਣਾਇਆ ਫੈਸਲਾ; ਔਰਤ ਸਮੇਤ 10 ਜਣਿਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ By admin - November 15, 2025 0 51 Facebook Twitter Pinterest WhatsApp ਮਾਨਸਾ ਦੀ ਮਾਨਯੋਗ ਅਦਾਲਤ ਨੇ 9 ਸਾਲ ਪੁਰਾਣੇ ਕਤਲ ਕੇਸ ਵਿਚ ਇਕ ਔਰਤ ਸਮੇਤ 10 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਐ। ਅਦਾਲਤ ਨੇ ਸਾਰਿਆਂ ਨੂੰ 55-55 ਹਜ਼ਾਰ ਜੁਰਮਾਨੇ ਦਾ ਵੀ ਹੁਕਮ ਕੀਤਾ ਐ। ਜਾਣਕਾਰੀ 10 ਅਕਤੂਬਰ 2016 ਨੂੰ ਪਿੰਡ ਹੀਰੇਵਾਲਾ ਦੇ ਅਤਰਦੀਪ ਸਿੰਘ ਨਾਲ ਕੁੱਝ ਲੋਕਾਂ ਨੇ ਕੁੱਟਮਾਰ ਕੀਤੀ ਸੀ, ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਇਸੇ ਮਾਮਲੇ ਵਿਚ ਅਦਾਲਤ ਨੇ ਇਹ ਫੈਸਲਾ ਸੁਣਾਇਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦੇਸ਼ ਬੰਦੂ ਸ਼ਰਮਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੇਵਾਲਾ ਦੇ ਅਤਰ ਦੀਪ ਸਿੰਘ ਅਤੇ ਉਸਦੇ ਪਿਤਾ ਹਾਕਮ ਸਿੰਘ ਦਿਵਾਲੀ ਦੀ ਸ਼ਾਮ ਨੂੰ ਆਪਣੇ ਅੱਡੇ ਤੇ ਲੱਗੇ ਬਾਜ਼ਾਰ ਚੋਂ ਮਿਠਿਆਈ ਖਰੀਦਣ ਦੇ ਲਈ ਗਏ ਸਨ, ਜਿੱਥੇ ਕੁਝ ਵਿਅਕਤੀਆਂ ਵੱਲੋਂ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਇਲਾਜ ਦੌਰਾਨ ਅਤਰਦੀਪ ਸਿੰਘ ਦੀ ਮੌਤ ਹੋ ਗਈ ਸੀ। ਉਹਨਾਂ ਦਾ ਦੱਸਿਆ ਕਿ ਮਾਨਸਾ ਦੀ ਮਾਨਯੋਗ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਇੱਕ ਔਰਤ ਸਮੇਤ 10 ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਤੇ 55-55 ਹਜ਼ਾਰ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।