ਪੰਜਾਬ ਜ਼ੀਰਕਪੁਰ ਫਲਾਈਓਵਰ ’ਤੇ ਸੈਲਾਨੀ ਬੱਸ ਨੂੰ ਅੱਗ; ਸਮੇਂ ਸਿਰ ਉਤਰਨ ਕਾਰਨ ਜਾਨੀ ਨੁਕਸਾਨ ਤੋਂ ਬਚਾਅ By admin - November 15, 2025 0 53 Facebook Twitter Pinterest WhatsApp ਜ਼ੀਕਰਪੁਰ ਦੇ ਫਲਾਈਓਵਰ ਉਤੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੋਂ ਗੁਜਰ ਰਹੀ ਸੈਲਾਨੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਹਾਲਾਂਕਿ ਸਮੇਂ ਸਿਰ ਥੱਲੇ ਉਤਰ ਜਾਣ ਕਾਰਨ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਪਰ ਬੱਸ ਦਾ ਕਾਫੀ ਨੁਕਸਾਨ ਹੋ ਗਿਆ ਐ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਲਗਜਰੀ ਬੱਸ ਆਗਰਾ ਤੋਂ ਅੰਮ੍ਰਿਤਸਰ ਜਾ ਰਹੀ ਸੀ। ਬੱਸ ਡਰਾਈਵਰ ਨੇ ਪਿਛਲੇ ਪਾਸਿਓਂ ਧੂੰਆਂ ਨਿਕਲਦਾ ਵੇਖ ਕੇ ਬੱਸ ਨੂੰ ਸੜਕ ਕੰਢੇ ਖੜ੍ਹੀ ਕਰ ਕੇ ਸਵਾਰੀਆਂ ਨੂੰ ਬਾਹਰ ਕੱਢਿਆ, ਜਿਸ ਤੋਂ ਕੁੱਝ ਹੀ ਮਿੰਟਾਂ ਅੰਦਰ ਸਾਰੀ ਬੱਸ ਅੱਗ ਦੀ ਲਪੇਟ ਵਿਚ ਆ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਅੱਗ ’ਤੇ ਕਾਬੂ ਪਾਉਣ ਲਈ ਜ਼ੀਰਕਪੁਰ ਅਤੇ ਡੇਰਾ ਬੱਸੀ ਤੋਂ ਫਾਇਰ ਟੈਂਡਰਾਂ ਨੂੰ ਮੰਗਵਾਇਆ ਗਿਆ ਸੀ, ਜਿਨ੍ਹਾਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਘਟਨਾ ਤੋਂ ਬਾਅਦ ਫਲਾਈਓਵਰ ਤੇ ਆਵਾਜਾਈ ਕੁੱਝ ਦੇਰ ਲਈ ਰੋਕ ਦਿੱਤੀ ਗਈ ਸੀ, ਜਿਸ ਨੂੰ ਮੌਕੇ ਤੇ ਪਹੁੰਚੇ ਐੱਸ ਐੱਸ ਐੱਫ ਅਧਿਕਾਰੀਆਂ ਨੇ ਅੱਗ ਕਾਬੂ ਵਿਚ ਆਉਣ ਤੋਂ ਬਾਅਦ ਚਾਲੂ ਕਰਵਾਇਆ।