ਜਲੰਧਰ ’ਚ ਫਲ-ਵਿਕਰੇਤਾ ਨਾਲ ਕੁੱਟਮਾਰ; ਦਰਜਨ ਤੋਂ ਵੱਧ ਨੌਜਵਾਨਾਂ ਨੇ ਕੀਤਾ ਹਮਲਾ; ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ

0
16

ਜਲੰਧਰ ਦੇ ਆਦਰਸ਼ ਨਗਰ ਇਲਾਕੇ ਅੰਦਰ ਇਕ ਫਲ ਵਿਕਰੇਤਾ ਨਾਲ ਕੁੱਟਮਾਰ ਦੀ ਖਬਰ ਸਾਹਮਣੇ ਆਈ ਐ। ਹਮਲੇ ਵਿਚ ਫਲ-ਵਿਕਰੇਤਾ ਦੇ ਸੱਟਾਂ ਲੱਗੀਆਂ ਨੇ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਫੱਲ ਵਿਕਰੇਤਾ ਦੇ ਦੱਸਣ ਮੁਤਾਬਕ ਉਸ ਦੀ ਬੀਤੀ ਰਾਤ ਕੁੱਝ ਲੋਕਾਂ ਨੇ ਕਹਾ-ਸੁਣੀ ਹੋਈ ਸੀ, ਜਿਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਸੀ। ਇਸੇ ਰੰਜ਼ਿਸ਼ ਨੂੰ ਲੈ ਕੇ 10 ਤੋਂ ਵੱਧ ਨੌਜਵਾਨਾਂ ਨੇ ਉਨ੍ਹਾਂ ਦੀ ਦੁਕਾਨ ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਪੀੜਤ ਦਾ ਇਲਜਾਮ ਐ ਕਿ ਉਕਤ ਹਮਲਾਵਰਾਂ ਨੇ ਬੁੱਧਵਾਰ ਰਾਤ ਨੂੰ ਉਸ ਨਾਲ ਬਿਨਾਂ ਵਜ੍ਹਾਂ ਝਗੜਾ ਕੀਤਾ ਸੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਦ ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਵਾਪਸ ਪਰਤ ਆਏ ਅਤੇ ਦੁਕਾਨ ਅੰਦਰ ਭੰਨਤੋੜ ਕਰਨ ਦੇ ਨਾਲ ਨਾਲ ਉਸ ਨਾਲ ਵੀ ਬੂਰੀ ਤਰ੍ਹਾ ਕੁੱਟਮਾਰ ਕੀਤੀ ਤੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਦੋ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਪਰਿਵਾਰ ਨੂੰ ਸਾਰੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here