ਪੰਜਾਬ ਕੁਰਾਲੀ ’ਚ ਔਰਤਾਂ ਨੇ ਰੋਡ ਜਾਮ ਕਰ ਕੇ ਲਾਇਆ ਧਰਨਾ; ਸਰਕਾਰੀ ਬੱਸਾਂ ਨਾ ਖੜਨ ਨੂੰ ਲੈ ਕੇ ਪ੍ਰਗਟਾਇਆ ਰੋਸ By admin - November 14, 2025 0 13 Facebook Twitter Pinterest WhatsApp ਕੁਰਾਲੀ ਸ਼ਹਿਰ ਵਿਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕੱਠਾ ਹੋਈਆਂ ਔਰਤਾਂ ਨੇ ਸੜਕ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਔਰਤਾਂ ਦਾ ਇਲਜਾਮ ਸੀ ਕਿ ਉਹ ਸਵੇਰ ਵੇਲੇ ਆਪਣੀਆਂ ਡਿਊਟੀਆਂ ਤੇ ਕਾਲਜਾਂ ਵਿਚ ਜਾਣਾ ਹੁੰਦਾ ਐ ਪਰ ਇੱਥੇ ਸਰਕਾਰੀ ਬੱਸਾਂ ਨਹੀਂ ਖੜਦੀਆਂ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਐ। ਇਸੇ ਦੌਰਾਨ ਡਰਾਈਵਰਾਂ ਨੇ ਲੰਮੇਂ ਰੂਟ ਦੀਆਂ ਬੱਸਾਂ ਹੋਣ ਕਾਰਨ ਲੋਕਲ ਅੱਡੇ ਤੇ ਬੱਸ ਖੜ੍ਹੀ ਕਰਨ ਤੋਂ ਅਸਮਰੱਥਾ ਜਾਹਰ ਕੀਤੀ। ਮੌਕੇ ਤੇ ਪਹੁੰਚੇ ਰੋਡਵੇਜ ਅਧਿਕਾਰੀ ਨੇ ਲੋਕਾਂ ਨੂੰ ਇਸਪੈਕਟਰ ਤੈਨਾਤ ਕਰ ਕੇ ਬੱਸਾਂ ਦਾ ਖੜ੍ਹਨਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਦੱਸਣਯੋਗ ਐ ਕਿ ਕੁਰਾਲੀ ਸ਼ਹਿਰ ਅੰਦਰ ਸਵੇਰੇ-ਸਵੇਰੇ ਕੰਮਾਂ ਕਾਰਾਂ ਤੇ ਸਕੂਲ-ਕਾਲਜਾਂ ਵਿਚ ਜਾਣ ਵਾਲੀਆਂ ਔਰਤਾਂ ਦੀ ਕਾਫੀ ਭੀੜ ਹੁੰਦੀ ਐ ਪਰ ਲੰਬੇ ਰੂਟ ਦੀਆਂ ਬੱਸਾਂ ਵੱਲੋਂ ਲੋਕ ਸਵਾਰੀਆਂ ਨੂੰ ਬਿਠਾਉਣ ਤੋਂ ਆਨਾਕਾਨੀ ਕੀਤੀ ਜਾਂਦੀ ਐ। ਇਸੇ ਨੂੰ ਲੈ ਕੇ ਔਰਤਾਂ ਨੇ ਕੁਰਾਲੀ ਮੇਨ ਲਾਈਟਾਂ ਵਾਲੇ ਚੌਂਕ ਵਿੱਚ ਜਾਮ ਲਗਾ ਦਿੱਤਾ। ਔਰਤਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਡਰਾਈਵਰ ਕੁਰਾਲੀ ਲਾਈਟਾਂ ਵਾਲੇ ਚੌਂਕ ਉੱਤੇ ਜਿੱਥੇ ਅਸਥਾਈ ਬੱਸ ਸਟੈਂਡ ਹੈ ਉਥੇ ਬੱਸਾਂ ਨਹੀਂ ਰੋਕਦੇ ਜਿਸ ਕਾਰਨ ਉਹ ਆਪਣੇ ਕੰਮਾਂ ਨੂੰ ਲੇਟ ਪਹੁੰਚਦੇ ਹਨ। ਉਧਰ ਇਸ ਮੌਕੇ ਉਤੇ ਪੰਜਾਬ ਰੋਡਵੇਜ਼ ਦੇ ਅਫਸਰ ਵੀ ਪਹੁੰਚੇ ਅਤੇ ਜਿਨਾਂ ਉਹਨਾਂ ਵੱਲੋਂ ਸਥਿਤੀ ਦਾ ਜਾਇਜ਼ਾ ਲੀਤਾ ਗਿਆ ਤੇ ਆਪਣੇ ਇੰਸਪੈਕਟਰ ਤਾਇਨਾਤ ਕਰਨ ਦੀ ਗੱਲ ਕਹੀ ਗਈ ਹੈ। ਉਧਰ ਹੀ ਇਸ ਖਬਰ ਦਾ ਪਤਾ ਲੱਗਦੇ ਹੀ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵੀ ਮੌਕੇ ਉੱਤੇ ਪਹੁੰਚੇ ਅਤੇ ਸਥਿਤੀ ਦਾ ਜਾਇਜਾ ਲਿਆ ਹੈ।