ਅੰਮ੍ਰਿਤਸਰ ’ਚ ਮਨਾਇਆ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ; ਕੰਪਨੀ ਬਾਗ ਵਿਖੇ ਬਣੀ ਯਾਦਗਾਰ ਵਿਖੇ ਕਰਵਾਇਆ ਸਮਾਗਮ

0
16

ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਅਕਾਲ ਸੇਵਾ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਕਰਵਾਏ ਸਮਾਗਮ ਵਿਚ ਸ਼ਹਿਰ ਦੀਆਂ ਅਹਿਮ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਆਗੂਆਂ ਨੇ ਕੰਪਨੀ ਬਾਗ ਵਿਖੇ ਬਣੀ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਦੀ ਹਾਲਤ ਸੁਧਾਰਨ ਲਈ ਐਮਪੀ ਗੁਰਜੀਤ ਔਜਲਾ ਦਾ ਧੰਨਵਾਦ ਕੀਤਾ।
ਦੱਸਣਯੋਗ ਐ ਕਿ ਕੰਪਨੀ ਬਾਗ ਵਿਖੇ ਬਣੀ ਯਾਦਗਾਰ ਦੀ ਹਾਲਤ ਕਾਫੀ ਖਸਤਾ ਸੀ, ਜਿਸ ਨੂੰ ਲੈ ਕੇ ਅਕਾਲ ਫਾਊਂਡੇਸ਼ਨ ਵੱਲੋਂ ਕਾਫੀ ਸਮੇਂ ਤੋਂ ਉਠਾਈ ਜਾ ਰਹੀ ਸੀ। ਇਸੇ ਦੇ ਚਲਦਿਆਂ ਸਮਾਜ ਸੇਵੀ ਤੇ ਸਿੱਖ ਆਗੂ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਦੇ ਯਤਨਾਂ ਸਦਕਾ ਯਾਦਗਾਰ ਦੀ ਹਾਲਤ ਸੁਧਾਰਨ ਦਾ ਕੰਮ ਸ਼ੁਰੂ ਹੋਇਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਤੇ ਸਿੱਖ ਆਗੂ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕੀ ਯਾਦਗਾਰ ਦੇ ਆਲੇ ਦੁਆਲੇ ਦੇ ਹਾਲਾਤ ਦਿਨੋ ਦਿਨ ਬੱਤਰ ਹੁੰਦੇ ਜਾ ਰਹੇ ਸੀ ਤੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਤੇ ਚਿੱਠੀਆਂ ਲਿਖ ਕੇ ਮੰਗ ਕਰ ਰਹੇ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਕਿਸੇ ਵਕਤ ਵੀ ਡਿੱਗ ਸਕਦਾ ਹੈ ਇਸ ਦੀ ਮਰੰਮਤ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ।
ਸਾਲ 2024 ਵਿੱਚ ਅੰਮ੍ਰਿਤਸਰ ਦੇ ਡੀਸੀ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅਕਾਲ ਸੇਵਾ ਫਾਊਂਡੇਸ਼ਨ ਦੇ ਮੈਂਬਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੂੰ ਭਰੋਸਾ ਦਿਵਾਇਆ ਸੀ ਤੇ ਸਮਾਰਟ ਸਿਟੀ ਤਹਿਤ ਇਕ ਕਰੋੜ ਰੁਪਏ ਦਾ ਯਾਦਗਾਰ ਨੂੰ ਬਣਾਉਣ ਲਈ ਪ੍ਰੋਜੈਕਟ ਬਣਾਇਆ ਸੀ ਜਿਸ ਦੇ ਕਈ ਵਾਰੀ ਫੀਤੇ ਵੱਜੇ ਤੇ ਕੰਮ ਰਹਿ ਗਿਆ ਤੇ ਹੁਣ ਇਹ ਮਰਮਤ ਦਾ ਕੰਮ ਪੂਰੀ ਤੇਜ਼ੀ ਨਾਲ ਸ਼ੁਰੂ ਹੋ ਚੁੱਕਾ ਹੈ ਤੇ 95 ਲੱਖ ਤੋਂ 75 ਲੱਖ ਤੱਕ ਦਾ ਟੋਟਲ ਪੈਸਾ ਲਗਾ ਕੇ ਇਸਦੀ ਮੁਰੰਮਤ ਕੀਤੀ ਜਾਵੇਗੀ ਤੇ ਆਲੇ ਦੁਆਲੇ ਸਾਰੀ ਇਮਾਰਤ ਨਵੀਂ ਬਣੇਗੀ। ਇਸ ਜਗ੍ਹਾ ’ਤੇ 15 ਤੋਂ 16 ਵਾਰੀ ਸੋਨੂ ਜੰਡਿਆਲਾ ਨੇ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਨੂੰ ਲਿਆ ਕੇ ਮੌਕਾ ਵਿਖਾਇਆ ਤੇ ਅੱਜ ਜਦੋਂ ਕੰਮ ਸ਼ੁਰੂ ਹੋ ਗਿਆ ਤੇ ਉਹਨਾਂ ਦਾ ਧੰਨਵਾਦ ਕੀਤਾ।
ਸੋਨੂ ਜੰਡਿਆਲਾ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਦੇ ਗਲਿਆਰੇ ਵਿੱਚ ਤੇ ਕੰਪਨੀ ਬਾਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਸ਼ਾਮ ਸਿੰਘ ਅਟਾਰੀ ਜਥੇਦਾਰ ਅਕਾਲੀ ਫੂਲਾ ਸਿੰਘ ਜਨਰਲ ਹਰਬੰਸ ਸਿੰਘ ਜਨਰਲ ਜਗਜੀਤ ਸਿੰਘ ਰੋੜਾ ਜੀ ਦੀਆਂ ਯਾਦਗਾਰਾਂ ਬਣਾਈਆਂ ਜਾਣ ਤੇ ਗਲਿਆਰੇ ਤੇ ਕੰਪਨੀ ਬਾਗ ਵਿੱਚ ਇਹਨਾਂ ਤੇ ਬੁੱਤ ਲਗਾ ਕੇ ਨੌਜਵਾਨਾਂ ਨੂੰ ਇਹਨਾਂ ਦੇ ਇਤਿਹਾਸ ਤੋਂ ਪ੍ਰਦਰਸ਼ਤ ਕੀਤਾ ਜਾਵੇ।

LEAVE A REPLY

Please enter your comment!
Please enter your name here